ਆਪ ਵਿਧਾਇਕ ਦੇ ਖਿਲਾਫ ਇੰਸਪੈਕਟਰ ਨੇ ਹਾਈਕੋਰਟ ਵਿਚ ਪਟੀਸ਼ਨ ਦਾਇਰ ਕੀਤੀ, ਪੜ੍ਹੋ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ,26 ਮਈ 2022 - ਵਿਧਾਨ ਸਭਾ ਹਲਕਾ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ
ਖਿਲਾਫ 20 ਸਤੰਬਰ 2021 ਨੂੰ ਪਾਇਲ ਪੁਲਿਸ ਵੱਲੋਂ ਦਰਜ ਮਾਮਲੇ ਵਿੱਚ ਕਾਰਵਾਈ ਨਾ ਹੋਣ ਦੇ ਮਾਮਲੇ ਨੂੰ ਲੈ ਕੇ
ਪੰਜਾਬ ਪੁਲਿਸ ਦੇ ਇੰਸਪੈਕਟਰ ਕਰਨੈਲ ਸਿੰਘ ਨੇ ਹਾਈਕੋਰਟ ਵਿਚ ਪਟੀਸ਼ਨ ਦਾਖਲ ਕੀਤੀ ਹੈ।
ਮਾਮਲਾ ਇਹ ਹੈ ਕਿ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਜਦੋਂ ਲੋਕ ਇਨਸਾਫ ਪਾਰਟੀ ਵਿਚ ਸ਼ਾਮਿਲ ਸਨ ਤਾਂ ਪਾਇਲ ਥਾਣੇ
ਵਿਚ ਧਰਨਾ ਦਿੱਤਾ ਸੀ। ਪੁਲਿਸ ਤੇ ਹਮਲਾ ਕਰਨ ਅਤੇ ਕੋਰੋਨਾ ਦੇ ਨਿਯਮਾਂ ਦੀ ਹਦਾਇਤਾਂ ਦਾ ਉਲੰਘਣ ਕਰਨ ਦਾ ਮਾਮਲਾ ਦਰਜ ਹੋਇਆ ਸੀ।