ਮੋਦੀ 31 ਮਈ ਨੂੰ ਕਰਨਗੇ ਹਿਮਾਚਲ ਦਾ ਦੌਰਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 26 ਮਈ 2022- : ਕੇਂਦਰ ਦੀ ਭਾਜਪਾ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਮਈ ਨੂੰ ਹਿਮਾਚਲ ਦਾ ਦੌਰਾ ਕਰਨਗੇ।
ਜਾਣਕਾਰੀ ਦੇ ਮੁਤਾਬਿਕ, ਹਿਮਾਚਲ ਚੋਣਾਂ ਤੋਂ ਪਹਿਲਾਂ ਮੋਦੀ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ।
ਮੋਦੀ ਦੇ ਹਿਮਾਚਲ ਦੌਰੇ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ। ਮੋਦੀ ਦਾ ਰੋਡ ਸ਼ੋਅ ਸੀਟੀਓ ਤੋਂ ਸ਼ੁਰੂ ਹੋ ਕੇ ਰਿੱਜ ਤੱਕ ਹੋਵੇਗਾ।
ਇਸ ਦੇ ਨਾਲ ਹੀ ਮੋਦੀ ਕੇਂਦਰ 'ਚ ਭਾਜਪਾ ਸਰਕਾਰ ਦੇ 8 ਸਾਲ ਪੂਰੇ ਹੋਣ 'ਤੇ ਜਨ ਸਭਾ ਨੂੰ ਵੀ ਸੰਬੋਧਨ ਕਰਨਗੇ।