ਐਥਲੇਟਿਕਸ ਫੇਡਰੇਸ਼ਨ ਆਫ ਇੰਡਿਆ ਦੀ ਦੋ ਰੋਜ਼ਾ ਮੀਟਿੰਗ 28 ਅਤੇ 29 ਮਈ ਨੂੰ
- ਓਲੰਪਿਕ, ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਐਥਲੀਟ ਅਤੇ ਅਧਿਕਾਰੀ ਹੋਣਗੇ ਸ਼ਾਮਿਲ
ਚੰਡੀਗੜ੍ਹ, 26 ਮਈ 2022 - ਚੰਡੀਗੜ੍ਹ ਸ਼ਹਿਰ, ਇਸ ਹਫ਼ਤੇ ਦੇ ਅੰਤ ਵਿੱਚ ਐਥਲੇਟਿਕਸ ਫੇਡਰੇਸ਼ਨ ਆਫ ਇੰਡਿਆ ਦੀ ਸਾਲਾਨਾ ਬੈਠਕ ਦੀ ਮੇਜਬਾਨੀ ਕਰੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਐਥਲੇਟਿਕਸ ਐਸੋਸਿਏਸ਼ਨ ਦੇ ਪ੍ਰਧਾਨ ਸ਼੍ਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਦੇ ਸੈਕਟਰ 17 ਦੇ ਹੋਟਲ ਸ਼ਿਵਾਲਿਕ ਵਿਊ ਵਿੱਚ ਆਜੋਜਿਤ ਹੋਣ ਵਾਲੀ ਦੋ ਦਿਨਾਂ ਬੈਠਕ (ਸ਼ਨੀਵਾਰ 28 ਅਤੇ ਐਤਵਾਰ 29 ਮਈ) ਵਿੱਚ ਗੈਲੇਕਸੀ ਐਥਲੀਟ ਅਤੇ ਅਧਿਕਾਰੀ ਸ਼ਾਮਿਲ ਹੋਣਗੇ, ਜਿਨਾਂ ਨੇ ਓਲੰਪਿਕ, ਰਾਸ਼ਟਰਮੰਡਲ ਅਤੇ ਏਸ਼ੀਆਈ ਖੇਡਾਂ ਦੇ ਵੱਖ ਵੱਖ ਮੁਕਾਬਲਿਆਂ ਵਿੱਚ ਦੇਸ਼ ਦਾ ਤਰਜਮਾਨੀ ਕੀਤੀ ਸੀ। ਉਨਾਂ ਦੱਸਿਆ ਕਿ ਨਾਲ ਹੀ ਵੱਖ ਵੱਖ ਸਮੇਂ ਦੌਰਾਨ ਵਿਸ਼ਵ ਅਤੇ ਏਸ਼ੀਆਈ ਚੈਂਪਿਅਨਸ਼ਿਪ ਪਦਕ ਜੇਤੂ ਵੀ ਇਸ ਮੀਟਿੰਗ ’ਚ ਸ਼ਾਮਲ ਹੋਣਗੇ।
ਉਨਾਂ ਦੱਸਿਆ ਕਿ ਉਮੀਦ ਮੁਤਾਬਿਕ ਪਤਵੰਤੇ ਵਿਅਕਤੀਆਂ ਵਿਚ ਮੌਜੂਦ ਰਹਿਣ ਵਾਲੀਆਂ ਵਿੱਚ ਏਐਫਆਈ ਪ੍ਰਧਾਨ ਅਤੇ ਓਲੰਪਿਅਨ ਐਡਿਲੇਜੇ ਸੁਮਰਿਵਾਲਾ, ਲੰਮੀ ਛਾਲ ਵਿਸ਼ਵ ਪਦਕ ਜੇਤੂ ਅਤੇ ਏਐਫਆਈ ਦੀ ਸੀਨੀਅਰ ਮੀਤ ਪ੍ਰਧਾਨ ਅੰਜੂ ਬੌਬੀ ਜਾਰਜ, ਕਈ ਏਸ਼ੀਆਈ ਖੇਡਾਂ ਦੀ ਪਦਕ ਜੇਤੂ ਪੀਟੀ ਉਸ਼ਾ, ਸਾਬਕਾ ਏਸ਼ੀਆਈ ਚੈੰਪਿਅਨ ਬਹਾਦੁਰ ਸਿੰਘ, ਓਲੰਪਿਕ ਫਾਇਨਲਿਸਟ ਗੁਰਬਚਨ ਸਿੰਘ ਰੰਧਾਵਾ, ਰਾਸ਼ਟਰੀ ਕੋਚ ਦਰੋਂਣਾਚਾਰੀਆ ਰਾਧਾਕਿ੍ਰਸ਼ਣਨ ਨਾਇਰ ਆਦਿ ਸ਼ਾਮਿਲ ਹਨ।
ਉਨਾਂ ਨੇ ਦੱਸਿਆ ਕਿ ਭਾਰਤੀ ਐਥਲੇਟਿਕਸ ਮਹਾਸੰਘ 29 ਮਈ ਨੂੰ ਸ਼ਾਮ 6 ਵਜੇ ਮਜਲਿਸ ਹਾਲ, ਹੋਟਲ ਸ਼ਿਵਾਲਿਕ ਵਿਊ, ਸੇਕਟਰ-17, ਚੰਡੀਗੜ ਵਿੱਚ ਪ੍ਰੈਸ ਕਾਨਫਰੰਸ ਦੀ ਮੇਜਬਾਨੀ ਕਰੇਗਾ। ਪ੍ਰੈਸ ਕਾਂਫਰੰਸ ਦੇ ਅੰਤ ਵਿੱਚ ਇਕ ਨਵੇਂ ਕਿਡਸ ਜੇਵਲਿਨ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।