ਸੀ-ਪਾਇਟ ਵਿਖੇ ਪੰਜਾਬ ਪੁਲਿਸ ਦੀ ਭਰਤੀ ਲਈ ਸਰੀਰਕ ਸਿਖਲਾਈ ਪਹਿਲੀ ਜੂਨ ਤੋਂ ਸ਼ੁਰੂ
- ਅੱਜ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 26 ਮਈ 2022 - ਪੰਜਾਬ ਸਰਕਾਰ ਵਲੋਂ ਪੁਲਿਸ ਵਿਚ ਭਰੀਆਂ ਜਾ ਰਹੀਆਂ 10314 ਅਸਾਮੀਅਾਂ ਲਈ ਸੀ-ਪਾਇਟ ਕੈਂਪ , ਥੇਹ ਕਾਂਜਲਾ ਵਿਖੇ ਕਾਂਸਟੇਬਲ ਦੀਆਂ ਪੋਸਟਾਂ ਲਈ ਸਰੀਰਕ ਸਿਖਲਾਈ ਸ਼ੁਰੂ ਹੋ ਗਈ ਹੈ।
ਕੈਂਪ ਇੰਚਾਰਜ ਨੇ ਦੱਸਿਆ ਕਿ ਚਾਹਵਾਨ ਲੜਕੇ ਸਿਖਲਾਈ ਲਈ ਮਿਤੀ 27 ਮਈ 2022 ਤੋਂ ਸਵੇਰੇ 9 ਵਜੇ ਤੋਂ 12 ਵਜੇ ਤੱਕ ਸੀ-ਪਾਇਟ ਕੈਂਪ ਵਿਖੇ ਆ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ।
ਨੌਜਵਾਨ ਆਪਣੇ ਨਾਲ ਬਾਰਵੀਂ ਕਲਾਸ ਦਾ ਸਰਟੀਫਿਕੇਟ, ਅਧਾਰ ਕਾਰਡ, ਪਾਸਪੋਰਟ ਸਾਇਜ਼ ਫੋਟੋ, ਜਾਤੀ ਤੇ ਪੰਜਾਬ ਦੇ ਵਸਨੀਕ ਦਾ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਆਉਣ। ਸਿਖਲਾਈ ਦੌਰਾਨ ਨੌਜਵਾਨਾਂ ਨੂੰ ਰਿਹਾਇਸ਼ ਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫਤ ਮੁਹੱਈਆ ਕਰਵਾਇਆ ਜਾਵੇਗਾ। ਨੌਜਵਾਨਾਂ ਦੀ ਸਿਖਲਾਈ ਪਹਿਲੀ ਜੂਨ ਤੋਂ ਸ਼ੁਰੂ ਹੋਵੇਗੀ।