← ਪਿਛੇ ਪਰਤੋ
ਮਹਾਰਾਸ਼ਟਰ ਸੰਕਟ : ਏਕਨਾਥ ਸ਼ਿੰਦੇ ਦਾ ਦਾਅਵਾ 40 ਵਿਧਾਇਕ ਆਸਾਮ ਪੁੱਜੇ ਗੁਹਾਟੀ, 22 ਜੂਨ, 2022: ਸ਼ਿਵ ਸੈਨਾ ਆਗੂ ਏਕਨਾਥ ਸ਼ਿੰਦੇ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਪਾਰਟੀ ਦੇ 40 ਵਿਧਾਇਕ ਆਸਾਮ ਪਹੁੰਚ ਗਏ ਹਨ ਤੇ ਕਿਹਾ ਕਿ ਅਸੀਂ ਬਾਲਾ ਸਾਹਿਬ ਠਾਕਰੇ ਦੇ ਹਿੰਦੂਤਵ ਏਜੰਡੇ ਨੂੰ ਅੱਗੇ ਤੋਰਾਂਗੇ। ਸ਼ਿੰਦੇ ਤੇ ਹੋਰ ਵਿਧਾਇਕ ਪਹਿਲਾਂ ਗੁਜਰਾਤ ਦੇ ਸੂਰਤ ਦੇ ਇਕ ਹੋਟਲ ਵਿਚ ਰੁਕੇ ਹੋਏ ਸਨ ਜੋ ਅੱਜ ਸਵੇਰ ਦੀ ਫਲਾਈਟ ’ਤੇ ਗੁਹਾਟੀ ਪਹੁੰਚੇ ਹਨ। ਸ਼ਿੰਦੇ ਦੀ ਬਗ਼ਾਵਤ ਨਾਲ ਮਹਾਰਾਸ਼ਟਰ ਦੀ ਢਾਈ ਸਾਲ ਪੁਰਾਣੀ ਊਧਮ ਠਾਕਰੇ ਸਰਕਾਰ ਸੰਕਟ ਵਿਚ ਘਿਰ ਗਈ ਹੈ। ਲੰਘੇ ਕੱਲ੍ਹ ਊਧਮ ਠਾਕਰੇ ਵੱਲੋਂ ਸੱਦੀ ਸ਼ਿਵ ਸੈਨਾ ਦੇ ਵਿਧਾਇਕਾਂ ਦੀ ਮੀਟਿੰਗ ਵੀ ਚ ਪਾਰਟੀ ਦੇ 55 ਵਿਧਾਇਕਾਂ ਵਿਚੋਂ 37 ਨੇ ਹਿੱਸਾ ਨਹੀਂ ਲਿਆ ਸੀ।
Total Responses : 281