ਪੰਜਾਬ ਸਟੇਟ ਕਰਮਚਾਰੀ ਦਲ ਨੇ ਮੰਗਾਂ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਨਾਲ ਮੀਟਿੰਗ ਕੀਤੀ
ਬਾਬੂਸ਼ਾਹੀ ਨੈੱਟਵਰਕ
ਮਾਨਸਾ 22 ਜੂਨ 2022- ਪੰਜਾਬ ਸਟੇਟ ਕਰਮਚਾਰੀ ਦਲ ਦੀ ਮੀਟਿੰਗ ਜਲ ਸਰੋਤ ਵਿਭਾਗ ਦੇ
ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਮਾਨਸਾ ਮੰਡਲ ਆਈ.ਬੀ. ਜਵਾਹਰਕੇ ਦੇ ਕਾਰਜਕਾਰੀ ਇੰਜੀਨੀਅਰ
ਜਗਮੀਤ ਸਿੰਘ ਭਾਕਰ ਨਾਲ ਉਨ੍ਹਾਂ ਦੇ ਦਫ਼ਤਰ ਵਿਖੇ ਹੋਈ। ਕਾਰਜਕਾਰੀ
ਇੰਜੀਨੀਅਰ ਨਾਲ ਸੁਪਰਡੈਂਟ ਜਗਤਾਰ ਸਿੰਘ, ਸੀਨੀਅਰ ਸਹਾਇਕ ਜਗਸੀਰ ਸਿੰਘ ਆਦਿ ਦਫ਼ਤਰੀ
ਅਮਲਾ ਸ਼ਾਮਲ ਹੋਇਆ। ਜਥੇਬੰਦੀ ਵੱਲੋਂ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਢਿੱਲੋਂ, ਰਘਵੀਰ ਸਿੰਘ, ਜਰਨੈਲ
ਸਿੰਘ ਸੰਧੂ, ਨਿਰਭੈ ਸਿੰਘ ਈਲਵਾਲ, ਜਸਵੀਰ ਸਿੰਘ ਆਦਿ ਆਗੂ ਸ਼ਾਮਲ ਹੋਏ।
ਕਾਰਜਕਾਰੀ ਇੰਜੀਨੀਅਰ ਵੱਲੋਂ ਫੈਸਲਾ ਕੀਤਾ ਗਿਆ ਕਿ ਮੰਡਲ ਪੱਤਰ ਦੀ ਸੀਨੀਆਰਤਾ
ਸੂਚੀ 3 ਦਿਨਾਂ ਦੇ ਅੰਦਰ ਅੰਦਰ ਜਾਰੀ ਕਰ ਦਿੱਤੀ ਜਾਵੇਗੀ। ਮੌਸਮੀ ਵਰਦੀਆਂ ਲਈ ਫੰਡ ਲੈਣ
ਲਈ ਉੱਚ ਅਧਿਕਾਰੀਆਂ ਨੂੰ ਅਰਧ ਸਰਕਾਰੀ ਪੱਤਰ ਲਿਖਿਆ ਜਾਵੇਗਾ। ਫੀਲਡ ਕਰਮਚਾਰੀਆਂ ਨੂੰ
ਲੋੜੀਂਦੇ ਔਜ਼ਾਰ 1 ਹਫਤੇ ਦੇ ਅੰਦਰ ਅੰਦਰ ਮਹੁੱਈਆ ਕਰਵਾ ਦਿੱਤੇ ਜਾਣਗੇ। ਰੈਗੂਲੇਸ਼ਨ ਹੈੱਡਾਂ ਤੇ
ਪੀਣ ਵਾਲੇ ਪਾਣੀ ਅਤੇ ਲਾਈਟਾਂ ਦਾ ਪ੍ਰਬੰਧ 2 ਹਫਤਿਆਂ ਦੇ ਅੰਦਰ ਅੰਦਰ ਕਰਵਾ ਦਿੱਤਾ ਜਾਵੇਗਾ।
ਨਹਿਰੀ ਕਲੌਨੀਆਂ ਦੇ ਕੁਆਟਰਾਂ ਦੀ ਮੁਰੰਮਤ ਕਰਵਾਉਣ ਲਈ ਲੋੜੀਂਦੇ ਫੰਡਜ਼ ਦੀ ਮੰਗ ਉੱਚ
ਅਧਿਕਾਰੀਆਂ ਤੋਂ ਕੀਤੀ ਜਾਵੇਗੀ। ਡਾਕਟਨਰਾਂ ਦੇ ਪੈਡਿੰਗ ਪਏ ਟੀਏ ਦੇ ਬਿੱਲ 15 ਦਿਨਾਂ ਦੇ
ਅੰਦਰ ਕਲੀਅਰ ਕਰ ਦਿੱਤੇ ਜਾਣਗੇ। ਕਰਮਚਾਰੀਆਂ ਦੀ ਸਹਿਮਤੀ ਲੈ ਕੇ ਬੇਲਦਾਰ ਤੋਂ
ਸੇਵਾਦਾਰ ਬਣਾਇਆ ਜਾਵੇਗਾ।
ਖਾਲੀ ਪਈਆਂ ਗੇਜ਼ਰੀਡਰ ਦੀਆਂ ਆਸਾਮੀਆਂ ਰਰੈਗੂਲੇਸ਼ਨ ਹੈੱਡਾਂ ਤੇ ਕੰਮ ਕਰਦੇ ਕਰਮਚਾਰੀਆਂ ਵਿੱਚੋਂ ਭਰੀਆਂ ਜਾਣਗੀਆਂ।
ਰੈਗੂਲੇਸ਼ਨ ਹੈੱਡਾਂ ਤੇ ਫੀਲਡ ਸਟਾਫ ਦੀ ਕਮੀ
ਨੂੰ ਪੂਰਾ ਕੀਤਾ ਜਾਵੇਗਾ। ਕਰਮਚਾਰੀਆ ਦੀ ਰਿਟਾਇਰਮੈਂਟ ਤੋਂ 6 ਮਹੀਨੇ ਪਹਿਲਾਂ ਪੈਨਸ਼ਨ ਕੇਸ
ਤਿਆਰ ਕਰਕੇ ਏ.ਜੀ. ਦਫ਼ਤਰ ਚੰਡੀਗੜ੍ਹ ਨੂੰ ਭੇਜੇ ਜਾਇਆ ਕਰਨਗੇ ਆਦਿ ਮੰਗਾਂ ਤੋਂ ਇਲਾਵਾ ਕਈ
ਮੰਗਾਂ ਦਾ ਮੌਕੇ ਤੇ ਨਿਪਟਾਰਾ ਕੀਤਾ ਗਿਆ।