ਸੋਸ਼ਲ ਮੀਡੀਆ ਦੀ ਕਲਮ ਤੋਂ : ਕੀ 1964 ਵਿੱਚ ਬਣੀ ਚੇਤਨ ਆਨੰਦ ਦੀ ਕਾਲਜਯੀ ਯੁੱਧ ਫਿਲਮ ਹਕੀਕਤ ਪੰਜਾਬ ਸਰਕਾਰ ਅਤੇ ਸਾਬਕਾ ਮੁੱਖ ਮੰਤਰੀ ਮਰਹੂਮ ਪ੍ਰਤਾਪ ਸਿੰਘ ਕੈਰੋਂ ਦੀ ਮਦਦ ਨਾਲ ਬਣੀ ਸੀ ?
ਦੀਪਕ ਗਰਗ,ਬਾਬੂਸ਼ਾਹੀ ਨੈਟਵਰਕ
ਕੋਟਕਪੂਰਾ 22 ਜੂਨ 2022
ਬਿੱਗ ਐੱਫਐੱਮ ਰੇਡੀਓ 'ਤੇ ਪ੍ਰੋਗਰਾਮ 'ਸੁਹਾਨਾ ਸਫਰ ਵਿਦ ਅਨੂ ਕਪੂਰ' 'ਚ ਜਦੋਂ ਇਸ ਦਿਲਚਸਪ ਕਿੱਸੇ ਦਾ ਪਿਟਾਰਾ ਖੁੱਲ੍ਹਿਆ ਤਾਂ ਹੰਗਾਮਾ ਹੋ ਗਿਆ ... ਅਨੂ ਕਪੂਰ ਨੇ ਦੱਸਿਆ ਕਿ ਇਹ 1962 ਦੇ ਆਖਰੀ ਮਹੀਨੇ 'ਕ੍ਰਿਸਮਸ' ਤੋਂ ਬਾਅਦ ਦੀ ਗੱਲ ਹੈ। ਚੇਤਨ ਆਨੰਦ ਨੂੰ ਇੱਕ ਫਿਲਮ ਲਈ 25 ਹਜ਼ਾਰ ਰੁਪਏ ਦੀ ਲੋੜ ਸੀ ਅਤੇ ਉਨ੍ਹਾਂ ਦੇ ਬੈਂਕ ਖਾਤੇ ਵਿੱਚ 25 ਰੁਪਏ ਵੀ ਨਹੀਂ ਸਨ… ਉਹ ਬਹੁਤ ਪਰੇਸ਼ਾਨ ਸਨ ਕਿਉਂਕਿ ਕੋਈ ਵੀ ਫਾਇਨਾਂਸਰ ਉਨ੍ਹਾਂ ਦੀ ਮਦਦ ਨਹੀਂ ਕਰ ਰਿਹਾ ਸੀ। ਕਈ ਥਾਈਂ ਹੱਥ-ਪੈਰ ਮਾਰੇ, ਪਰ ਹਰ ਪਾਸੇ ਨਾਉਮੀਦ ਹੱਥ ਲੱਗੀ ਸੀ...
ਚੇਤਨ ਆਨੰਦ ਦੀ ਪਤਨੀ ਉਮਾ ਦਾ ਇੱਕ ਸਹੇਲੀ ਸੀ, ਜੋ ਅਮਰੀਕਨ ਅੰਬੈਸੀ ਵਿੱਚ ਕੰਮ ਕਰਦੀ ਸੀ। ਕਾਰ ਰਾਹੀਂ ਚੰਡੀਗੜ੍ਹ ਜਾਂਦੇ ਸਮੇਂ ਉਮਾ ਦੀ ਮੁਸੀਬਤ ਉਸ ਦੀ ਸਹੇਲੀ ਦੇ ਕੰਨਾਂ ਤੱਕ ਪਹੁੰਚ ਗਈ ਕਿ ਪਤੀ ਨੂੰ ਫਿਲਮ ਪੂਰੀ ਕਰਨ ਲਈ 25 ਹਜ਼ਾਰ ਰੁਪਏ ਦੀ ਲੋੜ ਹੈ। ਸਹੇਲੀ ਨੇ ਕਿਹਾ, ਮੇਰੇ ਮਾਮਾ ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਹਨ, ਅਸੀਂ ਉਨ੍ਹਾਂ ਤੋਂ ਮਦਦ ਲੈ ਸਕਦੇ ਹਾਂ।
ਮੁੱਖ ਮੰਤਰੀ ਨੇ ਚੇਤਨ ਆਨੰਦ ਨੂੰ ਕਿਹਾ, 'ਪੁੱਤਰ, 1962 ਦੀ ਚੀਨ ਜੰਗ 'ਚ ਸਾਡੇ ਪੰਜਾਬ ਦੇ ਕਈ ਜਵਾਨ ਸ਼ਹੀਦ ਹੋਏ ਹਨ, ਤੁਸੀਂ ਇਨ੍ਹਾਂ ਸ਼ਹੀਦਾਂ 'ਤੇ ਫਿਲਮ ਕਿਉਂ ਨਹੀਂ ਬਣਾਉਂਦੇ?' ਚੇਤਨ ਨੇ ਕਿਹਾ, 'ਸ਼ਹੀਦਾਂ 'ਤੇ ਬਣੀ ਫਿਲਮ ਕੌਣ ਦੇਖੇਗਾ ਅਤੇ ਇਸ 'ਚ ਪੈਸਾ ਕੌਣ ਲਗਾਵੇਗਾ?' ਮੁੱਖ ਮੰਤਰੀ ਨੇ ਕਿਹਾ, 'ਜੇਕਰ ਸ਼ਹੀਦਾਂ 'ਤੇ ਫਿਲਮ ਬਣੀ ਤਾਂ ਪੂਰਾ ਪੰਜਾਬ ਤੁਹਾਡੇ ਨਾਲ ਖੜ੍ਹਾ ਹੋਵੇਗਾ। ਦੱਸੋ ਫਿਲਮ ਦਾ ਬਜਟ ਕਿੰਨਾ ਹੋਵੇਗਾ? ਇਸ ਤੋਂ ਬਾਅਦ ਚੇਤਨ ਅਗਲੇ ਦਿਨ ਮਿਲਣ ਦਾ ਕਹਿ ਕੇ ਉਥੋਂ ਚਲੇ ਗਏ।
ਅਗਲੇ ਦਿਨ ਚੇਤਨ ਨੇ ਮੁੱਖ ਮੰਤਰੀ ਕੈਰੋ ਨੂੰ ਫ਼ਿਲਮ ‘ਹਕੀਕਤ’ ਦੀ ਕਹਾਣੀ ਸੰਖੇਪ ਵਿੱਚ ਸੁਣਾਈ ਅਤੇ ਇਹ ਵੀ ਕਿਹਾ ਕਿ ਇਸ ਵਿੱਚ ਬਹੁਤ ਪੈਸਾ ਲੱਗੇਗਾ। ਮੁੱਖ ਮੰਤਰੀ ਨੇ ਪੁੱਛਿਆ ਕਿ ਕਿੰਨਾ ਬਜਟ ਹੈ? ਕੁਝ ਦੇਰ ਸੋਚਣ ਤੋਂ ਬਾਅਦ ਚੇਤਨ ਨੇ ਕਿਹਾ ਕਿ ਲਗਭਗ 10 ਲੱਖ ਰੁਪਏ... ਮੁੱਖ ਮੰਤਰੀ ਨੇ ਕਿਹਾ, ਬੱਸ... ਤੁਰੰਤ ਉਨ੍ਹਾਂ ਨੇ ਪੰਜਾਬ ਦੇ ਵਿੱਤ ਸਕੱਤਰ ਨੂੰ 10 ਲੱਖ ਰੁਪਏ ਦਾ ਚੈਕ ਦੇਣ ਦਾ ਹੁਕਮ ਦਿੱਤਾ... ਥੋੜ੍ਹੀ ਦੇਰ ਬਾਅਦ ਚੇਤਨ ਆਨੰਦ ਦੇ ਹੱਥਾਂ ਵਿੱਚ 10 ਲੱਖ ਦਾ ਚੈੱਕ ਸੀ ਅਤੇ ਮਿਤੀ 1 ਜਨਵਰੀ 1963 ਸੀ। ਇੰਝ ਲੱਗਦਾ ਸੀ ਜਿਵੇਂ ਚੇਤਨ ਨੂੰ ਨਵੇਂ ਸਾਲ ਦਾ ਸਭ ਤੋਂ ਖੂਬਸੂਰਤ ਤੋਹਫਾ ਮਿਲਿਆ ਹੋਵੇ...
ਜੋ ਵਿਅਕਤੀ 25 ਹਜ਼ਾਰ ਰੁਪਏ ਲਈ ਪਰੇਸ਼ਾਨ ਹੋ ਰਿਹਾ ਸੀ, ਉਸ ਦਿਨ ਉਸ ਦੇ ਹੱਥ ਵਿੱਚ 10 ਲੱਖ ਦਾ ਚੈੱਕ ਸੀ ਅਤੇ ਇੱਕ ਤਰ੍ਹਾਂ ਨਾਲ ਉਸ ਦਾ ਸੁਪਨਾ ਹਕੀਕਤ ਵਿੱਚ ਬਦਲ ਗਿਆ ਸੀ। ਇਹੀ ਕਾਰਨ ਹੈ ਕਿ ਚੇਤਨ ਨੇ ਵੀ 'ਹਕੀਕਤ' ਫਿਲਮ ਨੂੰ ਇੰਨੇ ਜੋਸ਼ ਨਾਲ ਬਣਾਇਆ ਕਿ ਅੱਜ ਤੱਕ ਪਸੰਦ ਕੀਤਾ ਜਾਂਦਾ ਹੈ। ਇਸ ਫ਼ਿਲਮ ਨਾਲ ਬਲਰਾਜ ਸਾਹਨੀ, ਧਰਮਿੰਦਰ, ਵਿਜੇ ਆਨੰਦ, ਪ੍ਰਿਆ ਰਾਜਵੰਸ਼, ਅਮਜਦ ਖ਼ਾਨ ਦੇ ਪਿਤਾ ਜਯੰਤ, ਸੁਧੀਰ ਆਦਿ ਕਲਾਕਾਰਾਂ ਦੀ ਅਦਾਇਗੀ ਕਾਲਜਯੀ, ਲੀਜੈਂਡ ਅਤੇ ਕਲਾਸਿਕ ਹੋ ਗਈ। ਜਿਸਨੂੰ ਰਹਿੰਦੀ ਦੁਨੀਆ ਤੱਕ ਭੁਲਾਇਆ ਨਹੀਂ ਜਾ ਸਕਦਾ।
ਫਿਲਮ ਦੇ ਬੋਲ ਕੈਫੀ ਆਜ਼ਮੀ ਨੇ ਲਿਖੇ ਸਨ ਅਤੇ ਮਦਨ ਮੋਹਨ ਨੇ ਸੰਗੀਤ ਦਿੱਤਾ ਸੀ। 1965 'ਚ ਆਈ ਫਿਲਮ 'ਹਕੀਕਤ' ਦੇ ਕਈ ਗੀਤ ਸੁਪਰਹਿੱਟ ਹੋਏ। ਉਦਾਹਰਨ ਲਈ, ਹੋਕੇ ਮਜਬੂਰ ਮੁਝੇ ਉਸਨੇ ਭੁਲਾਇਆ ਹੋਗਾ,
ਜਰਾ ਸੀ ਆਹਟ ਹੋਤੀ ਹੈ
ਦਿਲ ਸੋਚਤਾ ਹੈ
ਕਹੀ ਯੇ ਵੋ ਤੋ ਨਹੀਂ ਕਹੀ
ਯੇ ਵੋ ਤੋ ਨਹੀ ਕਹੀ ਯੇ ਵੋ ਤੋ ਨਹੀ,
ਮੈਂ ਯੇ ਸੋਚਕਰ ਉਸਕੇ ਦਰ ਸੇ ਉਠਾ ਥਾ
ਕੇ ਵੋ ਰੋਕ ਲਗੀ ਮਨਾ ਲੈਗੀ ਮੁਝਕੋ
ਪਰ ਇਨ੍ਹਾਂ ਸਾਰੇ ਗੀਤਾਂ ਵਿੱਚੋਂ ਸਭ ਤੋਂ ਮਸ਼ਹੂਰ ਗੀਤ 'ਕਰ ਚਲੇ ਹਮ ਫਿਦਾ ਜਾਨ-ਓ-ਤਨ ਸਾਥੀਓ
ਅਬ ਤੁਮ੍ਹਾਰੇ ਹਵਾਲੇ ਵਤਨ ਸਾਥਿਓ ਸੀ। ਇਸ ਗੀਤ ਦੀ ਵੀ ਬਹੁਤ ਦਿਲਚਸਪ ਕਹਾਣੀ ਹੈ.. ਕੈਫੀ ਸਾਹਬ ਨੇ ਚੇਤਨ ਆਨੰਦ ਨੂੰ ਇਹ ਗੀਤ ਸੁਣਾਇਆ ਸੀ ਅਤੇ ਕਿਹਾ ਸੀ ਕਿ ਜਦੋਂ ਫਿਲਮ ਖਤਮ ਹੋਵੇਗੀ, ਇਹ ਗੀਤ ਉਸ ਤੋਂ ਬਾਅਦ ਚੱਲੇਗਾ...
ਚੇਤਨ ਨੇ ਕੈਫੀ ਸਾਹਿਬ ਨੂੰ ਕਿਹਾ ਕਿ ਫਿਲਮ ਖਤਮ ਹੋਣ ਤੋਂ ਬਾਅਦ ਦਰਸ਼ਕ ਸਿਨੇਮਾ ਹਾਲ ਤੋਂ ਚਲੇ ਜਾਣਗੇ, ਤਾਂ ਉਨ੍ਹਾਂ ਕਿਹਾ ਨਹੀਂ, ਇਹ ਗੀਤ ਗੂੰਜੇਗਾ... 'ਕਰ ਚਲੇ ਹਮ ਫਿਦਾ ਜਾਨ-ਓ-ਤਨ ਸਾਥੀਓ ਅਬ ਤੁਮ੍ਹਾਰੇ ਹਵਾਲੇ ਵਤਨ ਸਾਥਿਓ ਅਸਲ ਵਿੱਚ ਦਰਸ਼ਕ ਉਨ੍ਹਾਂ ਸਾਰੇ ਸ਼ਹੀਦਾਂ ਦੇ ਸਨਮਾਨ ਵਿੱਚ ਖੜੇ ਹੋਣਗੇ... ਇਹ ਗੀਤ ਫਿਲਮ ਦੀ ਜਾਨ ਹੈ।
...ਅਤੇ ਸੱਚਮੁੱਚ ਫਿਲਮ ਦੇ ਅੰਤ ਤੋਂ ਬਾਅਦ ਜਦੋਂ ਇਹ ਗੀਤ ਹਾਲ ਵਿੱਚ ਗੂੰਜਦਾ ਹੈ ਤਾਂ ਅੱਖਾਂ ਨਮ ਹੋ ਜਾਂਦੀਆਂ ਹਨ। ਅਸਲੀਅਤ ਫਿਲਮ ਦੀ ਪੂਰੀ ਯੂਨਿਟ ਨੂੰ ਨਹੀਂ ਪਤਾ ਸੀ ਕਿ ਕੈਫੀ ਆਜ਼ਮੀ ਸਾਹਬ ਦਾ ਇਹ ਪ੍ਰਯੋਗ ਕਮਾਲ ਕਰ ਦੇਵੇਗਾ। ਹਿੰਦੀ ਸਿਨੇਮਾ ਵਿੱਚ ਸ਼ਾਇਦ ਇਹ ਪਹਿਲਾ ਗੀਤ ਹੈ ਜੋ ਫਿਲਮ ਖਤਮ ਹੋਣ ਤੋਂ ਬਾਅਦ ਚਲਾਇਆ ਜਾਂਦਾ ਹੈ। ਫਿਲਮ ਨੇ 1965 ਵਿੱਚ ਦੂਜੀ ਸਰਵੋਤਮ ਫੀਚਰ ਫਿਲਮ ਦਾ ਪੁਰਸਕਾਰ ਵੀ ਜਿੱਤਿਆ। ਅੱਜ ਵੀ ਇਹ ਫ਼ਿਲਮ ਆਪਣੇ ਆਪ ਵਿੱਚ ਨਿਵੇਕਲੀ ਹੈ ਅਤੇ ਭਾਰਤੀ ਸਿਨੇਮਾ ਦੀ ਸਰਵੋਤਮ ਜੰਗੀ ਫ਼ਿਲਮ ਮੰਨੀ ਜਾਂਦੀ ਹੈ... ਤੇ ਅੱਗੇ ਵੀ ਮੰਨੀ ਜਾਂਦੀ ਰਹੇਗੀ।
ਹਕੀਕਤ ਤੋਂ ਬਾਅਦ 1997 ਵਿੱਚ ਆਈ ਬਾਰਡਰ ਹੀ ਅਜਿਹੀ ਯੁੱਧ ਫਿਲਮ ਹੈ ਜਿਸਨੇ ਇਸ ਮਿੱਥ ਨੂੰ ਅੰਸ਼ਿਕ ਹੀ ਤੋੜਿਆ ਹੈ। ਹਕੀਕਤ ਦੇ ਮੁੱਖ ਹੀਰੋ ਧਰਮਿੰਦਰ ਸਨ ਤਾਂ ਬਾਰਡਰ ਦੇ ਮੁੱਖ ਹੀਰੋ ਉਨ੍ਹਾਂ ਦੇ ਬੇਟੇ ਸੰਨੀ ਦਿਓਲ
* ਫਿਲਮ ਦਾ ਨਿਰਮਾਣ: 1965
*ਬਲਰਾਜ ਸਾਹਨੀ: ਮੇਜਰ ਰਣਜੀਤ ਸਿੰਘ
*ਧਰਮਿੰਦਰ: ਕੈਪਟਨ ਬਹਾਦਰ ਸਿੰਘ
* ਵਿਜੇ ਆਨੰਦ: ਮੇਜਰ ਪ੍ਰਤਾਪ ਸਿੰਘ
* ਪ੍ਰਿਆ ਰਾਜਵੰਸ਼: ਅੰਗਾਮੋ
* ਜਯੰਤ : ਕਮਾਂਡਿੰਗ ਅਫਸਰ
* ਸੁਧੀਰ: ਰਾਮ ਸਿੰਘ
* ਸੰਜੇ ਖਾਨ : ਸਿਪਾਹੀ
ਹਕੀਕਤ ਫਿਲਮ ਦੇ ਗੀਤ
1. ਹੋਕੇ ਮਜਬੂਰ ਮੁਝੇ ਉਸਨੇ ਭੁਲਾਇਆ ਹੋਗਾ...(ਮੁਹੰਮਦ ਰਫੀ, ਤਲਤ ਮਹਿਮੂਦ, ਮੰਨਾ ਡੇ, ਭੁਪਿੰਦਰ ਸਿੰਘ)
2. ਕਰ ਚਲੇ ਹਮ ਫਿਦਾ ਜਾਨ-ਓ-ਤਨ ਸਾਥੀਓ
ਅਬ ਤੁਮ੍ਹਾਰੇ ਹਵਾਲੇ ਵਤਨ ਸਾਥਿਓ... (ਮੁਹੰਮਦ ਰਫੀ)
3. ਜਰਾ ਸੀ ਆਹਟ ਹੋਤੀ ਹੈ
ਦਿਲ ਸੋਚਤਾ ਹੈ
ਕਹੀ ਯੇ ਵੋ ਤੋ ਨਹੀਂ ਕਹੀ
ਯੇ ਵੋ ਤੋ ਨਹੀ ਕਹੀ ਯੇ ਵੋ ਤੋ ਨਹੀ... (ਲਤਾ ਮੰਗੇਸ਼ਕਰ)
4. ਮਸਤੀ ਮੈਂ ਛੱਡਕੇ ਤਰਨਾ ਕੋਈ ਦਿਲ ਕਾ
ਆਜ ਲੁਟਾਏਗਾ ਖਜ਼ਾਨਾ ਕੋਈ ਦਿਲ ਕਾ.. (ਮੁਹੰਮਦ ਰਫੀ)
5. ਖੇਲੋ ਨਾ ਮੇਰੇ ਦਿਲ ਸੇ ਓ ਮੇਰੇ ਸਜਨਾ (ਲਤਾ ਮੰਗੇਸ਼ਕਰ)
6. ਆਈ ਅਬ ਕੀ ਸਾਲ ਦੀਵਾਲੀ
ਮੁੰਹ ਪਰ ਆਪਣੇ ਖੁਨ ਮਲੇ
ਆਈ ਅਬ ਕੀ ਸਾਲ ਦੀਵਾਲੀ
ਚਾਰੋ ਤਰਫ ਹੈ ਘੋਰ ਅੰਧੇਰਾ
ਘਰ ਮੈ ਕੈਸੇ ਦੀਪ ਜਲੇ
ਆਈ ਅਬ ਕੀ ਸਾਲ ਦੀਵਾਲੀ.. (ਲਤਾ ਮੰਗੇਸ਼ਕਰ)
7. ਮੈਂ ਯੇ ਸੋਚਕਰ ਉਸਕੇ ਦਰ ਸੇ ਉਠਾ ਥਾ
ਕੇ ਵੋ ਰੋਕ ਲਗੀ ਮਨਾ ਲੈਗੀ ਮੁਝਕੋ.. (ਮੁਹੰਮਦ ਰਫੀ)
ਚੇਤਨ ਆਨੰਦ ਨੇ ਪਹਿਲੀ ਵਾਰ ਸੰਗੀਤਕਾਰ ਮਦਨ ਮੋਹਨ ਅਤੇ ਗੀਤਕਾਰ ਕੈਫੀ ਆਜ਼ਮੀ ਨਾਲ ਫਿਲਮ ਹਕੀਕਤ ਵਿੱਚ ਕੰਮ ਕੀਤਾ ਸੀ। ਫਿਰ ਉਨ੍ਹਾਂ ਨੇ ਹੀਰ ਰਾਂਝਾ, ਹੰਸਤੇ ਜ਼ਖਮ, ਹਿੰਦੁਸਤਾਨ ਕੀ ਕਸਮ ਅਤੇ ਸਾਹਬ ਬਹਾਦਰ ਵਿੱਚ ਇਕੱਠੇ ਕੰਮ ਕੀਤਾ ਸੀ। ਜੋ ਮਦਨ ਮੋਹਨ ਦੀ ਆਖਰੀ ਫਿਲਮ ਸੀ।
ਪ੍ਰਿਆ ਰਾਜਵੰਸ਼ ਦੀ ਇਹ ਪਹਿਲੀ ਫਿਲਮ ਸੀ
ਪ੍ਰਿਆ ਰਾਜਵੰਸ਼ ਲੰਡਨ ਵਿੱਚ ਰਹਿੰਦੀ ਸੀ, ਉਹ ਹਿੰਦੀ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਸੀ, ਇਸ ਲਈ ਉਸਨੇ ਚੇਤਨ ਆਨੰਦ, ਰਾਜ ਕਪੂਰ ਅਤੇ ਹੋਰ ਫਿਲਮ ਨਿਰਮਾਤਾਵਾਂ ਨੂੰ ਚਿੱਠੀਆਂ ਭੇਜੀਆਂ। ਪਰ ਸਿਰਫ ਚੇਤਨ ਆਨੰਦ ਨੇ ਹੀ ਉਸਦਾ ਜਵਾਬ ਦਿੱਤਾ ਅਤੇ ਫਿਲਮਾਂ ਵਿੱਚ ਕੰਮ ਕਰਨ ਲਈ ਭਾਰਤ ਆਉਣ ਲਈ ਕਿਹਾ ਅਤੇ ਉਹ ਭਾਰਤ ਆ ਗਈ। ਉਸ ਤੋਂ ਬਾਅਦ ਪ੍ਰਿਆ ਰਾਜਵੰਸ਼ ਨੇ ਸਿਰਫ ਚੇਤਨ ਆਨੰਦ ਦੁਆਰਾ ਬਣਾਈਆਂ ਫਿਲਮਾਂ ਵਿੱਚ ਹੀ ਕੰਮ ਕੀਤਾ ਅਤੇ ਉਸਨੇ ਆਖਰੀ ਖਤ ਅਤੇ ਜਾਨੇਮਨ ਨੂੰ ਛੱਡ ਕੇ ਚੇਤਨ ਆਨੰਦ ਦੁਆਰਾ ਬਣਾਈਆਂ ਸਾਰੀਆਂ ਫਿਲਮਾਂ ਵਿੱਚ ਕੰਮ ਕੀਤਾ।
ਯੁੱਧ ਫਿਲਮ ਹਕੀਕਤ ਬਣਾਉਣ ਤੋਂ ਬਾਅਦ, ਚੇਤਨ ਆਨੰਦ ਨੇ ਇਕ ਹੋਰ ਯੁੱਧ ਫਿਲਮਾਂ, ਹਿੰਦੁਸਤਾਨ ਕੀ ਕਸਮ ਅਤੇ ਯੁੱਧ ਨਾਲ ਜੁੜਿਆ ਟੀ ਵੀ ਸੀਰੀਅਲ ਪਰਮਵੀਰ ਚੱਕਰ ਬਣਾਇਆ, ਪਰ ਅਜੇਹੀ ਸਫਲਤਾ ਨਹੀਂ ਮਿਲੀ।
ਧੰਨਵਾਦ ਸਹਿਤ ਵੈਬਦੁਨੀਆ ਤੋਂ ਸੀਮੰਤ ਸੁਵੀਰ ਜੀ ਦੇ ਲੇਖ ਦਾ ਪੰਜਾਬੀ ਅਨੁਵਾਦ ਕੁਝ ਹੋਰ ਤੱਥਾਂ ਸਹਿਤ।