ਸਰਕਾਰੀ ਸੀ.ਸੈ.ਸਕੂਲ ਮੋਰਾਂਵਾਲੀ 'ਚ ਅੰਤਰ ਰਾਸ਼ਟਰੀ ਯੋਗ ਦਿਵਸ ਮਨਾਇਆ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫ਼ਰੀਦਕੋਟ, 22 ਜੂਨ 2022 -ਅੱਜ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸ਼ਿਵਰਾਜ ਕਪੂਰ ਅਤੇ ਸ਼੍ਰੀ ਪ੍ਰਦੀਪ ਦਿਓੜਾ ਉਪ ਜ਼ਿਲਾ ਸਿੱਖਿਆ ਅਫ਼ਸਰ ਸੈਕੰਡਰੀ ਫ਼ਰੀਦਕੋਟ ਦੀ ਯੋਗ ਸਰਪ੍ਰਸਤੀ ਹੇਠ ਜ਼ਿਲੇ ਦੇ ਸਮੂਹ ਸਕੂਲਾਂ 'ਚ ਅੰਤਰ-ਰਾਸ਼ਟਰੀ ਯੋਗ ਮਨਾਇਆ ਗਿਆ । ਇਸ ਲੜੀ 'ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੋਰਾਂਵਾਲੀ ਦੇ ਵਿਖੇ ਪਿ੍ੰਸੀਪਲ ਵਰਿੰਦਰ ਸਲਹੋਤਰਾ ਤੇ ਸਰਕਾਰੀ ਪ੍ਰਾਇਮਰੀ ਸਕੂਲ ਮੋਰਾਂਵਾਲੀ ਦੇ ਹੈੱਡ ਟੀਚਰ ਪਰਦੀਪ ਸਿੰਘ ਦੀ ਯੋਗ ਅਗਵਾਈ ਹੇਠ ਮਨਾਇਆ ਗਿਆ ।
ਇਸ ਮੌਕੇ ਸਕੂਲਾਂ ਦੇ ਅਧਿਆਪਕ ਪਰਦੀਪ ਕੌਰ, ਬਸੰਤ ਸਿੰਘ, ਇੰਦਰਜੀਤ ਸਿੰਘ, ਨਵਦੀਪ ਕੌਰ, ਜਗਦੀਸ ਕੌਰ, ਜਸਵਿੰਦਰ ਕੌਰ, ਜਸਵੀਰ ਸਿੰਘ , ਜਸਪ੍ਰੀਤ ਸਿੰਘ ਸਰਾਂ, ਤਜਿੰਦਰਦੀਪ ਕੌਰ ਸਰਾਂ, ਜਸਵਿੰਦਰ ਪਾਲ ਕੌਰ ਅਤੇ ਵਿਦਿਆਰਥੀਆਂ ਨੇ ਯੋਗ ਦੇ ਵੱਖ-ਵੱਖ ਆਸਣ ਦਾ ਅਭਿਆਸ ਕੀਤਾ ।
ਇਸ ਮੌਕੇ ਪਿ੍ੰਸੀਪਲ ਵਰਿੰਦਰ ਸਲੋਹਰਤਾ ਨੇ ਸਾਨੂੰ ਆਪਣੇ ਰੋਜ਼ਾਨਾ ਦੇ ਜੀਵਨ 'ਚ ਯੋਗ ਅਭਿਆਸ ਨੂੰ ਬਰੇਕ ਫ਼ਾਸਟ, ਲੰਚ, ਡਿਨਰ ਦੀ ਤਰ੍ਹਾਂ ਦੀ ਸ਼ਾਮਲ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਯੋਗ ਅਭਿਆਸ ਨਾਲ ਅਸੀਂ ਜਿੱਥੇ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ, ਉੱਥੇ ਮਨ ਦੀ ਇਕਾਗਰਤਾ ਬਣਾਉਣ 'ਚ ਵੀ ਯੋਗ ਅਹਿਮ ਭੂਮਿਕਾ ਅਦਾ ਕਰਦਾ ਹੈ ।