ਸੁੱਖਣ ਵਾਲਾ ਸਕੂਲ ਵਿਖੇ ਅੰਤਰ-ਰਾਸਟਰੀ ਯੋਗਾ ਦਿਵਸ ਮਨਾਇਆ
ਪਰਵਿੰਦਰ ਸਿੰਘ ਕੰਧਾਰੀ, ਬਾਬੂਸ਼ਾਹੀ ਨੈਟਵਰਕ
ਫਰੀਦਕੋਟ 22 ਜੂਨ 2022 :ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਅੰਤਰ-ਰਾਸਟਰੀ ਯੋਗਾ ਦਿਵਸ ਮਨਾਇਆ ਗਿਆ । ਇਸ ਯੋਗਾ ਦਿਵਸ ਮੌਕੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਭਾਗ ਲਿਆ ।
ਸੋਹਣ ਸਿੰਘ ਡੀਪੀਈ ਵੱਲੋਂ ਯੋਗਾ ਦੇ ਵੱਖ ਵੱਖ ਆਸਣ ਜਿਵੇਂ ਤਾੜ ਆਸਨ,ਮਕਰ ਆਸਣ,ਸਵ ਆਸਣ,ਤਿਕੋਣ ਆਸਣ ,ਹਲ ਆਸਣ,ਮਯੂਰ ਆਸਣ,ਬਕ ਆਸਣ,ਸੂਰੀਆ ਨਮਸਕਾਰ ਆਸਣ,ਬਿਰਸ਼ ਆਸਣ, ਆਦਿ ਕਰਵਾਏ ਗਏ । ਇਸ ਮੌਕੇ ਤੇ ਸੰਦੀਪ ਅਰੋੜਾ,ਗੁਰਦੇਵ ਸਿੰਘ ਸਟੇਟ ਐਵਾਰਡੀ ,ਦਲਜੀਤ ਸਿੰਘ ਅਤੇ ਵਿਦਿਆਰਥੀ ਹਾਜਰ ਸਨ।