ਸਟੇਟ ਐਵਾਰਡੀ ਅਧਿਆਪਕ ਗੁਰਦੇਵ ਸਿੰਘ ਨੇ ਪੌਦਾ ਲਗਾ ਕੇ ਜਨਮ ਦਿਨ ਮਨਾਇਆ
ਪਰਵਿੰਦਰ ਸਿੰਘ ਕੰਧਾਰੀ,ਬਾਬੂਸ਼ਾਹੀ ਨੈਟਵਰਕ
ਫਰੀਦਕੋਟ 22 ਜੂਨ 2022:ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁੱਖਣਵਾਲਾ ਦੇ ਸਟੇਟ ਐਵਾਰਡੀ ਅਧਿਆਪਕ
ਗੁਰਦੇਵ ਨੇ ਅੱਜ ਆਪਣਾ ਜਨਮ ਦਿਨ ਪੌਦਾ ਲਗਾ ਕੇ ਮਨਾਇਆ । ਉਨ੍ਹਾਂ ਕਿਹਾ ਅੱਜ ਸਮਾਂ ਮੰਗ ਕਰਦਾ ਹੈ ਕਿ ਅਸੀਂ ਆਪਣੀ ਹਰ ਖੁਸ਼ੀ ਵਾਤਾਵਰਨ ਨਾਲ ਜੋੜ ਕੇ ਪੌਦੇ ਲਗਾ ਕੇ ਧਰਤੀ ਦਾ ਸ਼ਿੰਗਾਰ ਕਰੀਏ ਅਤੇ ਫ਼ਜ਼ੂਲ ਖਰਚੀ ਤੋਂ ਬਚੀਏ । ਇਸ ਮੌਕੇ ਅਧਿਆਪਕ ਦਲਜੀਤ ਸਿੰਘ, ਸੰਦੀਪ ਅਰੋੜਾ, ਸੋਹਣ ਸਿੰਘ ਅਤੇ ਵਿਦਿਆਰਥੀਆਂ ਨੇ ਗੁਰਦੇਵ ਸਿੰਘ ਨੂੰ ਜਨਮ ਦਿਨ ਦੀ ਵਧਾਈ ਦਿੱਤੀ ।