ਪਟਿਆਲਾ ਦਿਹਾਤੀ ਤੋਂ ਐਮ ਐਲ ਏ ਡਾ. ਬਲਬੀਰ ਸਿੰਘ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
ਜਗਤਾਰ ਸਿੰਘ
ਪਟਿਆਲਾ 22 ਜੂਨ 2022 - ਪਟਿਆਲਾ ਦਿਹਾਤੀ ਹਲਕੇ ਤੋਂ ਐਮਐਲਏ ਡਾ. ਬਲਬੀਰ ਸਿੰਘ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਇਸਦੀ ਜਾਣਕਾਰੀ ਐਮਐਲਏ ਵਲੋਂ ਖੁਦ ਦਿੱਤੀ ਗਈ ਹੈ। ਡਾ. ਬਲਬੀਰ ਸਿੰਘ ਅਨੁਸਾਰ ਬੀਤੇ ਦਿਨ ਤੋਂ ਉਨਾਂ ਦੀ ਤਬੀਅਤ ਕੁਝ ਠੀਕ ਨਹੀਂ ਲੱਗ ਰਹੀ ਸੀ ਜਿਸ ਕਰਕੇ ਕੋਵਿਡ ਟੈਸਟ ਕਰਵਾਇਆ ਗਿਆ। ਜਿਸਦੀ ਰਿਪੋਰਟ ਪਾਜ਼ੀਟਿਵ ਆਈ ਹੈ। ਬੀਤੇ ਦਿਨ ਡਾ. ਬਲਬੀਰ ਸੰਗਰੂਰ ਵਿਖੇ ਹੋਈ ਰੈਲੀ ਵਿਚ ਹਿੱਸਾ ਲੈਣ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨਾਲ ਵੀ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨਾਂ ਦੇ ਨਾਲ ਹੋਰ ਵਿਧਾਇਕ ਵੀ ਸਨ ।
ਇਨਾਂ ਤੋਂ ਇਲਾਵਾ ਜ਼ਿਲ੍ਹੇ ਵਿਚ 19 ਹੋਰ ਲੋਕ ਕੋਵਿਡ ਪਾਜ਼ੀਟਿਵ ਕੇਸ ਆਏ ਹਨ।