← ਪਿਛੇ ਪਰਤੋ
ਪੰਜਾਬ ਦੇ ਕਿਹੜੇ ਵੱਡੇ ਕਾਂਡਾਂ ਵਿਚ ਦਿੱਲੀ ਪੁਲਿਸ ਨੇ ਫੜੇ ਸਨ ਸ਼ੂਟਰ, ਪੜ੍ਹੋ ਵੇਰਵਾ ਨਵੀਂ ਦਿੱਲੀ, 22 ਜੂਨ, 2022: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸਪੈਸਲ ਕਮਿਸ਼ਨਰ ਪੁਲਿਸ ਐਚ ਪੀ ਐਸ ਧਾਲੀਵਾਲ ਨੇ ਦੱਸਿਆ ਹੈ ਕਿ ਵਿੱਕੀ ਮਿੱਡੂਖੇੜਾ ਕੇਸ ਵਿਚ ਦੋ ਸ਼ੂਟਰ ਤੇ ਸੰਦੀਪ ਨੰਗਲ ਅੰਬੀਆਂ ਦੇ ਕੇਸ ਵਿਚ ਇਕ ਸ਼ੂਟਰ ਦਿੱਲੀ ਪੁਲਿਸ ਨੇ ਫੜਿਆ ਸੀ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕੇਸ ਵਿਚ 4 ਟੀਮਾਂ ਪਹਿਲਾਂ ਗਠਿਤ ਕੀਤੀਆਂ ਸਨ ਤੇ ਫਿਰ ਪੰਜਵੀਂ ਟੀਮ ਗਠਿਤ ਕੀਤੀ ਗਈ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਜਦੋਂ ਇਕ ਵਿਅਕਤੀ ਨੇ ਇਕ ਚੈਨਲ ਨੁੰ ਫੋਨ ਕਰ ਕੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਨੁੰ ਲਾਰੰਸ ਬਿਸ਼ਨੋਈ ਗੈਂਗ ਨੇ ਮਾਰਿਆ ਹੈ ਤਾਂ ਅਸੀਂ ਜਾਂਚ ਕੀਤੀ ਤਾਂ ਇਹ ਬਿਆਨ ਵਜ਼ਨਦਾਰ ਨਜ਼ਰ ਆਇਆ।
Total Responses : 267