← ਪਿਛੇ ਪਰਤੋ
ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਕਮਿਸ਼ਨਰ ਨੇ ਕੀ ਕੀਤੇ ਵੱਡੇ ਖੁਲ੍ਹਾਸੇ, ਪੜ੍ਹੋ ਵੇਰਵੇ ਨਵੀਂ ਦਿੱਲੀ, 22 ਜੂਨ, 2022: ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਦੇ ਸਪੈਸਲ ਕਮਿਸ਼ਨਰ ਪੁਲਿਸ ਐਚ ਪੀ ਐਸ ਧਾਲੀਵਾਲ ਨੇ ਦੱਸਿਆ ਹੈ ਕਿ ਵਿੱਕੀ ਮਿੱਡੂਖੇੜਾ ਕੇਸ ਵਿਚ ਦੋ ਸ਼ੂਟਰ ਤੇ ਸੰਦੀਪ ਨੰਗਲ ਅੰਬੀਆਂ ਦੇ ਕੇਸ ਵਿਚ ਇਕ ਸ਼ੂਟਰ ਦਿੱਲੀ ਪੁਲਿਸ ਨੇ ਫੜਿਆ ਸੀ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕੇਸ ਵਿਚ 4 ਟੀਮਾਂ ਪਹਿਲਾਂ ਗਠਿਤ ਕੀਤੀਆਂ ਸਨ ਤੇ ਫਿਰ ਪੰਜਵੀਂ ਟੀਮ ਗਠਿਤ ਕੀਤੀ ਗਈ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿਚ ਜਦੋਂ ਇਕ ਵਿਅਕਤੀ ਨੇ ਇਕ ਚੈਨਲ ਨੁੰ ਫੋਨ ਕਰ ਕੇ ਦਾਅਵਾ ਕੀਤਾ ਕਿ ਸਿੱਧੂ ਮੂਸੇਵਾਲਾ ਨੁੰ ਲਾਰੰਸ ਬਿਸ਼ਨੋਈ ਗੈਂਗ ਨੇ ਮਾਰਿਆ ਹੈ ਤਾਂ ਅਸੀਂ ਜਾਂਚ ਕੀਤੀ ਤਾਂ ਇਹ ਬਿਆਨ ਵਜ਼ਨਦਾਰ ਨਜ਼ਰ ਆਇਆ। ਉਹਨਾਂ ਦੱਸਿਆ ਕਿ ਸਾਡੀਆਂ ਟੀਮਾਂ ਨੇ ਵੱਖ ਵੱਖ ਪਹਿਲੂਆਂ 'ਤੇ ਕੰਮ ਕੀਤਾ ਤੇ ਇਕ ਨੇ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਬਾਰੇ ਕੰਮ ਕੀਤਾ। ਸਾਡੀ ਟੀਮ ਨੇ 8 ਸ਼ੂਟਰਾਂ ਦੀ ਸ਼ਨਾਖ਼ਤ ਕੀਤੀ। ਸਿੱਧੂ ਮੂਸੇਵਾਲਾ ਕੇਸ ਵਿਚ 3 ਸ਼ੂਟਰ ਫੜ ਲਏ ਹਨ ਜਦੋਂ ਕਿ ਇਹਨਾਂ 8 ਵਿਚੋਂ ਦੋ ਮਹਾਰਾਸ਼ਟਰ ਪੁਲਿਸ ਨੇ ਫੜ ਲਏ ਹਨ। ਉਹਨਾਂ ਦੱਸਿਆ ਕਿ ਅਸੀਂ ਸ਼ਨਾਖ਼ਤ ਕਰ ਲਈ ਕਿ 6 ਸ਼ੂਟਰ ਕਿਹੜੇ ਹਨ ਜਿਹੜੇ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿਚ ਸ਼ਾਮਲ ਸੀ। ਉਹਨਾਂ ਦੱਸਿਆ ਕਿ ਅਸੀਂ ਜਦੋਂ ਪ੍ਰਿਅਵਰਤ ਫੌਜੀ ਤੇ ਕਸ਼ਿਸ਼ ਫੜ ਲਿਆ ਤਾਂ ਸਭ ਕੁਝ ਸਾਫ ਹੋ ਗਿਆ। ਇਕ ਸਵਾਲ ਦੇ ਜਵਾਬ ਵਿਚ ਕਮਿਸ਼ਨਰ ਪੁਲਿਸ ਧਾਲੀਵਾਲ ਨੇ ਦੱਸਿਆ ਕਿ ਅਸੀਂ ਫੜੇ ਦੋਸ਼ੀਆਂ ਤੋਂ ਸਖ਼ਤੀ ਨਾਲ ਪੁੱਛ ਗਿੱਛ ਕੀਤੀ ਜਿਸ ਵਿਚ ਬੋਲੈਰੋ ਵਿਚ ਕਸ਼ਿਸ਼ ਉਰਫ ਕੁਲਦੀਪ ਬੋਲੈਰੋ ਚਲਾ ਰਿਹਾ ਸੀ। ਉਹਨਾਂ ਦੇ ਨਾਲ ਅੰਕਿਤ ਸਿਰਸਾ ਤੇ ਦੀਪਕ ਮੁੰਡੀ ਤੇ ਇਕ ਹੋਰ ਵਿਅਕਤੀ ਨਾਲ ਬੈਠੇ ਸਨ। ਇਹਨਾਂ ਚਾਰਾਂ ਵਿਚੋਂ ਦੋ ਅਸੀਂ ਫੜ ਲਏ ਹਨ। ਇਸ ਤੋਂ ਇਲਾਵਾ ਕੋਰੋਲਾ ਵਿਚ ਜਗਰੂਪ ਰੂਪਾ ਕੋਰੋਲਾ ਚਲਾ ਰਿਹਾ ਸੀ ਤੇ ਮਨਪ੍ਰੀਤ ਮੰਨੂ ਉਸਦੇ ਨਾਲ ਬੈਠਾ ਸੀ ਜਿਸਨੇ ਥਾਰ ਨੂੰ ਓਵਰਟੇਕ ਕਰਨ ਮਗਰੋਂ ਸਭ ਤੋਂ ਪਹਿਲਾਂ ਬਸਟ ਫਾਇਰ ਕੀਤਾ। ਉਦੋਂ ਸਿੱਧੂ ਮੂਸੇਵਾਲਾ ਦੇ ਗੋਲੀਆਂ ਲੱਗੀਆਂ ਤੇ ਥਾਰ ਰੁਕ ਗਈ ਤੇ ਫਿਰ ਇਹਨਾਂ ਕੋਰੋਲਾ ਅੱਗੇ ਲਗਾ ਲਈ ਤੇ ਪਿੱਛੇ ਬੋਲੈਰੋ ਤੋਂ ਗੋਲੀਆਂ ਚਲਾਈਆਂ ਗਈਆਂ ਤੇ ਕੋਰੋਨਾ ਤੋਂ ਵੀ ਚਲਾਈਆਂ ਗਈਆਂ। ਉਹਨਾਂ ਦੱਸਿਆ ਕਿ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਸਤੇ ਪਹਿਲਾਂ ਵੀ ਸ਼ੂਟਰ ਪੰਜਾਬ ਆਏ ਸਨ ਪਰ ਸੁਰੱਖਿਆ ਮਾਮਲੇ ਕਾਰਨ ਮਾਰ ਨਹੀਂ ਸਕੇ। ਇਹਨਾਂ ਪਹਿਲਾਂ ਘਰ ਦੇ ਅੰਦਰ ਜਾ ਕੇ ਮਾਰਨ ਦੀ ਯੋਜਨਾ ਘੜੀ ਸੀ ਜੋ ਸੁਰੱਖਿਆ ਕਾਰਨਾਂ ਕਰ ਕੇ ਟਾਲ ਦਿੱਤੀ। ਇਹਨਾਂ ਨੇ ਆਪਣੇ ਸਾਥੀਆਂ ਨੂੰ ਫੈਨ ਬਣਾ ਕੇ ਗਿਫਟ ਦੇ ਕੇ ਭੇਜਿਆ। ਉਹਨਾਂ ਵੇਖਿਆ ਕਿ ਗਿਫਟ ਦੀ ਚੈਕਿੰਗ ਹੋ ਰਹੀ ਹੈ ਤੇ ਬੰਦੇ ਦੀ ਚੈਕਿੰਗ ਹੋ ਰਹੀ ਹੈ ਤਾਂ ਫਿਰ ਇਹਨਾਂ ਵਾਹਨ ਲੈ ਕੇ ਘਰ ਅੰਦਰ ਜਾ ਕੇ ਜਾਣ ਦਾ ਆਈਡੀਆ ਡਰੋਪ ਕਰ ਦਿੱਤਾ। ਇਸ ਮਗਰੋਂ ਉਹਨਾਂ ਘਰ ਅੰਦਰ ਜਾ ਕੇ ਅਸਲੇ ਨਾਲ ਹਮਲੇ ਦਾ ਵਿਚਾਰ ਵੀ ਡਰੋਪ ਕਰ ਦਿੱਤਾ। ਫਿਰ ਇਹਨਾਂ ਮੌਕੇ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ ਤੇ ਕਾਫੀ ਦਿਨ ਉਡੀਕ ਕੀਤੀ ਕਿ ਗੱਡੀ 'ਤੇ ਹੀ ਹਮਲਾ ਕੀਤਾ ਜਾਵੇ। ਕੇਸ਼ਵ ਪਹਿਲਾਂ ਕਈ ਰੇਕੀਆਂ ਵਿਚ ਆ ਕੇ ਗਿਆ ਸੀ। ਰੇਕੀ ਵਾਸਤੇ ਇਕ ਤੋਂ ਜ਼ਿਆਦਾ ਬੰਦੇ ਸਨ। ਜਦੋਂ ਆਖਰੀ ਦਿਨ ਇਹਨਾਂ ਨੂੰ ਸੰਦੀਪ ਕੇਕੜਾ ਨੇ ਦੱਸਿਆ ਕਿ ਅੱਜ ਸਿੱਧੂ ਮੂਸੇਵਾਲਾ ਦੋਸਤਾਂ ਨਾਲ ਜਾ ਰਹੇ ਹਨ ਤੇ ਨਾਲ ਸੁਰੱਖਿਆ ਨਹੀਂ ਹੈ ਤਾਂ ਇਹਨਾਂ ਤੁਰੰਤ ਗੱਡੀ ਪਿੱਛੇ ਲਗਾ ਕੇ ਘਟਨਾ ਨੁੰ ਅੰਜਾਮ ਦਿੱਤਾ। ਉਹਨਾਂ ਦੱਸਿਆ ਕਿ 8 ਤੋਂ 9 ਰੇਕੀਆਂ ਤਾਂ ਇਹਨਾਂ ਦੋਸ਼ੀਆਂ ਨੇ ਕੀਤੀਆਂ ਜਾਂ ਕਰਵਾਈਆਂ ਹਨ ਜੋ ਇਹਨਾਂ ਨੇ ਆਪ ਦੱਸਿਆ ਹੈ। ਉਹਨਾਂ ਦੱਸਿਆ ਕਿ ਅਸੀਂ ਕਾਫੀ ਜ਼ਿਆਦਾ ਮੂਵਮੈਂਟ ਟਰੇਲ ਕੀਤੀ ਤੇ ਕੁਝ ਇਕ ਦੋ ਜਣਿਆਂ ਨੇ ਸਾਨੂੰ ਕਾਫ਼ੀ ਵਧੀਆ ਜਾਣਕਾਰੀ ਦਿੱਤੀ। ਉਹਨਾਂ ਦੱਸਿਆ ਕਿ ਘਟਨਾ ਮਗਰੋਂ ਇਹਨਾਂ ਨੇ ਕੇਸ਼ਵ ਨਾਲ ਸੰਪਰਕ ਕੀਤਾ ਤੇ ਉਸ ਨੂੰ ਨਵੇਂ ਟਿਕਾਣੇ ’ਤੇ ਆਉਣ ਵਾਸਤੇ ਕਿਹਾ। ਫਿਰ ਇਹ ਸਾਰੇ ਫਤਿਹਾਬਾਦ ਗਏ।
Total Responses : 928