ਆਪ' ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦੇਹਾਂਤ
ਚੰਡੀਗੜ੍ਹ ,22 ਜੂਨ 2022 - ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਗਗਨਦੀਪ ਸਿੰਘ ਚੱਢਾ ਦਾ ਦੇਹਾਂਤ ਹੋ ਗਿਆ। ਪਟਿਆਲਾ ਨਿਵਾਸੀ ਗਗਨਦੀਪ ਸਿੰਘ ਚੱਢਾ ਪਿਛਲੇ ਲੰਬੇ ਸਮੇਂ ਤੋਂ ਦਿਲ ਦੀ ਬੀਮਾਰੀ ਤੋਂ ਪੀੜਤ ਸਨ, ਜਿਨ੍ਹਾਂ ਨੇ ਪਿਛਲੇ ਸਾਲ ਮਾਰਚ ਮਹੀਨੇ ਹੀ ਦਿੱਲੀ ਦੇ ਏਮਸ ਹਸਪਤਾਲ ਤੋਂ ਦਿਲ ਦੀ ਸਰਜਰੀ ਕਰਵਾਈ ਸੀ।
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਗਗਨਦੀਪ ਸਿੰਘ ਚੱਢਾ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕੇ ਇਸ ਘੜੀ 'ਚ ਪੂਰੀ ਪਾਰਟੀ ਪਰਿਵਾਰ ਨਾਲ ਹੈ..ਵਾਹਿਗੁਰੂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ਼ ਬਖਸ਼ੇ"....