2 ਪੁੱਤਰਾਂ ਦੇ ਹੁੰਦੇ ਹੋਏ ਵੀ ਮਾਂ ਖਾ ਰਹੀ ਹੈ ਦਰ ਦਰ ਦੀਆਂ ਠੋਕਰਾਂ
ਪੁੱਤਰ ਨਹੀਂ ਲੈਂਦੇ ਕੋਈ ਸਾਰ, ਪ੍ਰਸਾਸ਼ਨ ਕੋਲੋ ਲਾਈ ਇਨਸਾਫ਼ ਦੀ ਗੁਹਾਰ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 23 ਜੂਨ 2022- ਮਾਂ ਬੜੇ ਚਾਵਾਂ ਨਾਲ ਆਪਣੇ ਪੁੱਤਰਾਂ ਨੂੰ ਪਾਲਦੀ ਹੈ,ਬੱ ਚੇ ਨੂੰ ਜਨਮ ਦੇਣ ਦੀ ਪੀੜ ਝੱਲਦੀ ਹੈ ਤਾਂ ਸਿਰਫ਼ ਇਸ ਲਈ ਕਿ ਉਸ ਨੂੰ ਪੁੱਤਰ ਤੋਂ ਐਨੀ ਆਸ ਜ਼ਰੂਰ ਹੁੰਦੀ ਹੈ ਕੀ ਉਸ ਦਾ ਪੁੱਤਰ ਉਸ ਦੀ ਮਮਤਾ ਦੀ ਲਾਜ ਰੱਖੇ ਗਾਰ ਦੇ ਓਸ ਦਾ ਬੁਢਾਪੇ ਵਿੱਚ ਸਹਾਰਾ ਬਣੇਗਾ ਕਿਸੇ ਨੇ ਸਹੀ ਕਿਹਾ ਹੈ' ਪੁੱਤਰਾਂ ਨੂੰ ਦੁੱਧ ਦੇ ਕੇ ਬਾਅਦ ਪਾਣੀ ਨੂੰ ਤਰਸਦੀਆ ਮਾਵਾ''
ਗੁਰਦਾਸਪੁਰ ਵਿੱਚ ਵੀ ਇੱਕ ਅਜਿਹੀ ਅਪਾਨ ਤਨਮਾਨ ਹੈ ਜੋ ਦੋ ਦੋ ਪੁੱਤਰਾਂ ਦੇ ਹੁੰਦੇ ਹੋਏ ਵੀ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ।ਬਜ਼ੁਰਗ ਮਾਤਾ ਹਰਦੀਪ ਕੌਰ ਨੇ ਦੱਸਿਆ ਕਿ ਉਹਨਾਂ ਦੇ 2 ਪੁੱਤਰ ਹਨ ਤੇ।ਪਤੀ ਦੀ ਮੌਤ ਹੋ ਚੁੱਕੀ ਹੈ। ਮਾਤਾ ਦੇ ਵੱਡੇ ਮੁੰਡੇ ਨੇ ਪਤੀ ਦੀ ਮੌਤ ਤੋਂ ਬਾਅਦ ਉਸ ਨੂੰ ਕੁਝ ਸਮਾਂ ਤਾਂ ਆਪਣੇ ਨਾਲ ਰੱਖਿਆ ਪਰ ਅੱਠ ਸਾਲ ਪਹਿਲਾਂ ਇਸ ਨੂੰ ਘਰੋਂ ਕੱਢ ਦਿੱਤਾ ਸੀ ਤੇ ਛੋਟਾ ਦੀ ਮਾਰ ਕੁਟਾਈ ਕਰਦਾ ਅਤੇ ਗਾਲਾਂ ਕੱਢਦਾ ਹੈ।ਪਤੀ ਦੀ ਮੌਤ ਬਾਦ ਉਹਨਾਂ ਦੇ ਦੋਵਾਂ ਪੁੱਤਰਾ ਨੇ ਆਪਣੇ ਆਪਣੇ ਹਿੱਜੇ ਵੀ ਲੈ ਲਏ ਪਰ ਮਾਤਾ ਨੂੰ ਰੋਟੀ ਦੇਣਾ ਵੀ ਹੁਣ ਉਹ ਜ਼ਰੂਰੀ ਨਹੀਂ ਸਮਝਦੇ। ਕਹਿਣ ਨੂੰ ਉਹ ਹੁਣ ਆਪਣੇ ਛੋਟੇ ਪੁੱਤਰ ਦੇ ਘਰ ਰਹਿ ਰਹੀ ਹੈ ਪਰ ਕਈ ਵਾਰ ਪੂਰੀ ਪੂਰੀ ਰਾਤ ਉਸਨੂੰ ਘਰ ਦੇ ਬਾਹਰ ਹੀ ਰਹਿਣਾ ਪੈਂਦਾ ਹੈ। ਛੋਟਾ ਕਹਿੰਦਾ ਕਿ ਜੇ ਵੱਡੇ ਨੇ ਘਰੋਂ ਕੱਢਤਾ, ਵੱਡਾ ਰੋਟੀ ਨਹੀਂ ਦਿੰਦਾ ਤਾਂ ਮੈਂ ਕਿਹੜਾ ਤੇਰਾ ਠੇਕਾ ਲੈ ਰੱਖਿਆ?
ਬਜ਼ੁਰਗ ਮਾਤਾ ਹਰਦੀਪ ਕੌਰ ਨੇ ਕਿਹਾ ਕਿ ਉਹ ਐਨੀ ਜ਼ਿਆਦਾ ਦੁਖ਼ੀ ਹੋ ਗਈ ਸੀ ਕਿ ਇਕ ਦਿਨ ਛੋਟੇ ਦਾ ਘਰ ਵੀ ਛੱਡ ਕੇ ਬਰਿਧ ਆਸ਼ਰਮ ਚਲੀ ਗਈ ਸੀ। ਲਗਭਗ 7 ਮਹੀਨੇ ਰੁੜ੍ਹਦਾ ਜਾਂਦੀ ਰਹੀ ਪਰ ਉਥੋਂ ਵੀ ਬਦਨਾਮੀ ਦੇ ਡਰ ਤੋਂ ਛੋਟੇ ਪੁੱਤਰ ਉਸ ਨੂੰ ਘਰ ਲੈ ਆਇਆ। ਤੇ ਘਰ ਵਾਪਸ ਆਉਂਦਿਆਂ ਹੀ ਫਿਰ ਪਹਿਲਾਂ ਵਾਂਗ ਉਸ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ।
ਬਜੁਰਗ ਮਾਤਾ ਨੇ ਜਦ ਇਸ ਬਾਰੇ ਪੁਲਿਸ ਥਾਣੇ ਸ਼ਿਕਾਇਤ ਕੀਤੀ ਤਾਂ ਪੁੱਤਰਾਂ ਨੇ ਹੋਰ ਜ਼ਿਆਦਾ ਤਾਹਨੇ ਮਾਰੇ ਅਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਦੁਖੀ ਹੋ ਕੇ ਬੀਤੇ ਦਿਨ ਬਜੁਰਗ ਮਾਤਾ ਹੁਣ ਐਸ ਡੀ ਐਮ ਅੱਗੇ ਫਰਿਆਦ ਲੈ ਕੇ ਆਈ ਅਤੇ ਇੱਕ ਦਰਖਾਸਤਦੇ ਕੇ ਮਦਦ ਦੀ ਗੁਹਾਰ ਲਗਾਈ ਹੈ।