ਇੰਸ. ਜਸਮੇਲ ਕੌਰ ਸੰਧੂ ਨੇ ਥਾਣਾ ਸੁਲਤਾਨਪੁਰ ਲੋਧੀ ਪੁਲਿਸ ਮੁਖੀ ਵੱਜੋਂ ਅਹੁਦਾ ਸੰਭਾਲਿਆ
ਬਾਬੂਸ਼ਾਹੀ ਨੈਟਵਰਕ
ਸੁਲਤਾਨਪੁਰ ਲੋਧੀ, 23 ਜੂਨ 2022-ਧੜੱਲੇਦਾਰ, ਨਿਡਰ ਤੇ ਨਸ਼ਿਆਂ ਦੇ ਤਸਕਰਾਂ ‘ਚ ਖੌਫ ਵਜੋਂ ਪ੍ਰਸਿੱਧ ਜਾਣੀ ਪੁਲਸ ਮਹਿਲਾ ਅਧਿਕਾਰੀ ਇੰਸਪੈਕਟਰ ਜਸਮੇਲ ਕੌਰ ਸੰਧੂ ਨੇ ਅੱਜ ਥਾਣਾ ਸੁਲਤਾਨਪੁਰ ਲੋਧੀ ਦੇ ਐਸ.ਐਚ.ਓ ਵਜੋਂ ਆਪਣਾ ਅਹੁਦਾ ਸੰਭਾਲਿਆ।ਵਾਹਿਗੁਰੂ ਦਾ ਸ਼ੁਕਰਾਨਾ ਕਰਨ ਉਪਰੰਤ ਐਸ.ਐਚ.ਓ ਜਸਮੇਲ ਕੌਰ ਨੇ ਗੱਲਬਾਤ ਕਰਦਿਆ ਕਿਹਾ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਨਾਲ ਮੈਨੂੰ ਸੁਲਤਾਨਪੁਰ ਲੋਧੀ ਦੇ ਲੋਕਾਂ ਦੀ ਸੇਵਾ ਕਰਨ ਦਾ ਜੋ ਮੌਕਾ ਮਿਲਿਆ ਹੈ ਉਸਨੂੰ ਮੈਂ ਪੂਰੀ ਤਰ੍ਹਾਂ ਤਨਦੇਹੀ ਨਾਲ ਨਿਭਾਵਾਂਗੀ।
ਉਨ੍ਹਾਂ ਕਿਹਾ ਕਿ ਕੋਈ ਵੀ ਸੱਜਣ ਕਿਸੇ ਨੂੰ ਵੀ ਕਿਸੇ ਵੀ ਸਮੇਂ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ। ਸਾਰਿਆਂ ਨੂੰ ਪੂਰਾ ਇਨਸਾਫ ਮਿਲੇਗਾ। ਨਸ਼ਿਆਂ ਦੇ ਤਸਕਰਾਂ ਬਾਰੇ ਆਪਣੀ ਸਥਿਤੀ ਸਪੱਸ਼ਟ ਕਰਦਿਆਂ ਉਨ੍ਹਾਂ ਕਿਹਾ ਕਿ ਪਾਵਨ ਨਗਰੀ ‘ਚ ਨਸ਼ੇ ਨੂੰ ਜੜ੍ਹ ਤੋਂ ਮੇਰਾ ਮੁੱਖ ਮੰਤਵ ਹੈ ਜਿਸਨੂੰ ਮੈਂ ਕਿਸੇ ਵੀ ਕੀਮਤ ‘ਤੇ ਖਤਮ ਕਰਾਂਗੀ। ਉਨ੍ਹਾਂ ਸ਼ਹਿਰ ‘ਚ ਲੁੱਟ ਖੋਹ, ਚੋਰੀਆਂ ਬਾਰੇ ਵੀ ਆਪਣੀ ਰਾਏ ਪ੍ਰਕਟ ਕਰਦਿਆ ਕਿਹਾ ਕਿ ਇਹ ਕੰਮ ਤਕਰੀਬਨ ਨਸ਼ੇੜੀ ਲੋਕ ਹੀ ਕਰਦੇ ਹਨ ਜਿਨ੍ਹਾਂ ਨੂੰ ਜਲਦੀ ਹੀ ਨੱਥ ਪਾਈ ਜਾਵੇਗੀ ਤੇ ਕਿਸੇ ਵੀ ਨਸ਼ਾ ਤਸਕਰ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀ ਜਾਵੇਗਾ। ਗੌਰਤਲਬ ਹੈ ਕਿ ਇੰਸਪੈਕਟਰ ਜਸਮੇਲ ਕੌਰ ਪਹਿਲਾਂ ਵੀ ਹਲਕੇ ਦੇ ਕਬੀਰਪੁਰ ਥਾਣੇ ‘ਚ ਬਤੌਰ ਐਸ.ਐਸ.ਓ, ਵੂਮੈਨ ਸੈਲ ਦੇ ਇੰਚਾਰਜ, ਹੁਸ਼ਿਆਰਪੁਰ ਥਾਣੇ ਦੇ ਐਸ.ਐਚ.ਓ ਆਦਿ ਵਜੋਂ ਹੋਰ ਵੀ ਕਈ ਥਾਵਾਂ ‘ਤੇ ਆਪਣੀ ਡਿਊਟੀ ਬਾਖੂਬੀ ਨਿਭਾ ਚੁੱਕੇ ਹਨ।