ਅੰਮ੍ਰਿਤਸਰ ਵਿੱਚ ਅੰਮ੍ਰਿਤਧਾਰੀ ਨੂੰ ਵਿਅਕਤੀ ਨੂੰ ਜੁੱਤੀ 'ਚ ਪਾਣੀ ਪਾ ਪਿਉਣ ਦੀ ਵੀਡੀਓ ਹੋਈ ਵਾਇਰਲ
ਕੁਲਵਿੰਦਰ ਸਿੰਘ
- ਵੀਡੀਓ ਵਿੱਚ ਕੇਸਾਂ ਸਮੇਤ ਪੰਜਾਂ ਕਕਾਰਾਂ ਦੀ ਬੇਅਦਬੀ ਹੁੰਦੀ ਹੋ ਰਹੀ ਵਿਖਾਈ
- ਪੈਸੇ ਦੇ ਲੈਣ ਦੇਣ ਕਰਕੇ ਹੋਈ ਕੁੱਟਮਾਰ
ਅੰਮ੍ਰਿਤਸਰ, 23 ਜੂਨ 2022 - ਪੰਜਾਬ ਵਿੱਚ ਲਗਾਤਾਰ ਹੀ ਸਿੱਖ ਨੌਜਵਾਨਾਂ ਦੇ ਨਾਲ ਕੁੱਟ ਮਾਰ ਕਰਨ ਦੇ ਵਾਰਦਾਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਬੀਤੇ ਸਮੇਂ ਅੰਮ੍ਰਿਤਸਰ ਵਿੱਚ ਇੱਕ ਸਾਬਤ ਸੂਰਤ ਪੱਤਰਕਾਰ ਦੇ ਨਾਲ ਵੀ ਪੁਲਸ ਕਰਮਚਾਰੀ ਵੱਲੋਂ ਮਾਰ ਕੁਟਾਈ ਕੀਤੀ ਗਈ ਸੀ। ਜਿਸ ਤੋਂ ਬਾਅਦ ਅੱਜ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿਸ ਵਿੱਚ ਕੁਝ ਵਿਅਕਤੀਆਂ ਵੱਲੋਂ ਅੰਮ੍ਰਿਤਧਾਰੀ ਸਾਬਤ ਸੂਰਤ ਵਿਅਕਤੀ ਨੂੰ ਜੁੱਤੀ ਵਿੱਚ ਪਾਣੀ ਪਿਲਾਇਆ ਜਾ ਰਿਹਾ ਹੈ।
ਇੱਥੇ ਜ਼ਿਕਰਯੋਗ ਹੈ ਕਿ ਪੁਰਾਣੇ ਪੈਸੇ ਦੇ ਲੈਣ ਦੇਣ ਨੂੰ ਦੱਸਿਆ ਜਾ ਰਿਹਾ ਹੈ ਉਥੇ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇਹ ਵੀਡੀਓ ਪੂਰੀ ਤਰ੍ਹਾਂ ਅੱਗ ਵਾਂਗੂ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ। ਜਿਸ ਤੋਂ ਬਾਅਦ ਇਸ ਨੌਜਵਾਨ ਦੇ ਨਾਲ ਪੱਤਰਕਾਰਾਂ ਵੱਲੋਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਇਸ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਢਾਈ ਲੱਖ ਰੁਪਿਆ ਉਨ੍ਹਾਂ ਵੱਲੋਂ ਕਿਸੇ ਆਪਣੇ ਪਰਿਵਾਰਕ ਮੈਂਬਰ ਕੋਲੋ ਲੈਣਾ ਸੀ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਪਹਿਲਾਂ ਤਾਂ ਉਸ ਨੂੰ ਕਿਡਨੈਪ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਦੇ ਕੇਸਾਂ ਦੀ ਬੇਅਦਬੀ ਅਤੇ ਪੰਜਾਂ ਕਕਾਰਾਂ ਦੀ ਬੇਅਦਬੀ ਕੀਤੀ ਗਈ।
ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦਾ ਜਿਥੇ ਕਿ ਸੁੱਖਾ ਸਿੰਘ ਨਾਮਕ ਸਾਬਤ ਸੂਰਤ ਵਿਅਕਤੀ ਨੂੰ ਜੁੱਤੀ ਦੇ ਨਾਲ ਪਾਣੀ ਪਿਆਉਂਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਉਸ ਨਾਲ ਮਾਰ ਕੁਟਾਈ ਵੀ ਕੀਤੀ ਜਾ ਰਹੀ ਹੈ ਉੱਥੇ ਹੀ ਸੁੱਖਾ ਸਿੰਘ ਵੱਲੋਂ ਦੋਸ਼ ਲਾਏ ਗਏ ਕਿ ਉਸ ਵੱਲੋਂ ਢਾਈ ਲੱਖ ਰੁਪਿਆ ਆਪਣੇ ਇਕ ਜਾਣਕਾਰ ਕੋਲੋਂ ਲੈਣਾ ਸੀ ਜਿਸ ਤੋਂ ਬਾਅਦ ਉਸ ਵੱਲੋਂ ਜਦੋਂ ਪੈਸੇ ਮੰਗਣ ਦੀ ਕਿਹਾ ਗਿਆ ਤਾਂ ਉਸ ਵੱਲੋਂ ਪਹਿਲਾਂ ਤਾਂ ਉਸ ਨੂੰ ਕਿਡਨੈਪ ਕੀਤਾ ਗਿਆ ਅਤੇ ਉਸ ਤੋਂ ਬਾਅਦ ਉਸ ਨਾਲ ਘਰ ਜਾ ਕੇ ਮਾਰ ਕੁਟਾਈ ਕੀਤੀ ਗਈ।
ਜਿਸ ਤੋਂ ਬਾਅਦ ਉਸ ਵੱਲੋਂ ਜੰਡਿਆਲਾ ਗੁਰੂ ਦੀ ਪੁਲਸ ਨੂੰ ਕੰਪਲੇਂਟ ਦਰਜ ਕਰਵਾਈ ਗਈ ਹੈ ਅਤੇ ਹੁਣ ਸੁੱਖਾ ਸਿੰਘ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।