ਧਰਨੇ ਦੇ 93ਵੇਂ ਦਿਨ ਸਿੰਘਾਂ ਨੇ ਲਗਵਾਈ ਹਾਜ਼ਰੀ, ਇਨਸਾਫ ਨਾ ਮਿਲਣਾ ਚਿੰਤਾ ਦਾ ਵਿਸ਼ਾ- ਸਤਿਕਾਰ ਕਮੇਟੀ
ਦੀਪਕ ਜੈਨ
ਜਗਰਾਓਂ, 23 ਜੂਨ 2022 - ਇਕ ਗਰੀਬ ਬੰਦਾ ਸਾਰੀ ਉਮਰ ਇਨਸਾਫ ਦੀ ਪ੍ਰਾਪਤੀ ਲਈ ਲਗਾ ਦੇਵੇ ਪਰ ਫਿਰ ਵੀ ਇਨਸਾਫ਼ ਨਾ ਮਿਲੇ ਇਹ ਬੇਹੱਦ ਚਿੰਤਾ ਦਾ ਵਿਸ਼ਾ ਹੈ। ਇਹ ਗੱਲ ਗੁਰੂ ਗ੍ਰੰਥ ਸਾਹਿਬ ਸਹਿਬ ਸਤਿਕਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਢੋਲਣ, ਸਾਬਕਾ ਸਰਪੰਚ ਜਸਵੀਰ ਸਿੰਘ ਟੂਸਾ, ਪੰਚ ਜਸਵੰਤ ਸਿੰਘ ਟੂਸਾ, ਬਾਬਾ ਬਲਰਾਜ ਸਿੰਘ ਟੂਸਾ ਨੇ ਥਾਣੇ ਮੂਹਰੇ ਬੈਠੀਆਂ ਸੰਗਤਾਂ ਨੂੰ ਸੰਬੋਧਨ ਹੁੰਦਿਆਂ ਕਹੀ। ਉਨਾਂ ਕਿਹਾ ਕਿ ਨਵੀਂ ਬਣੀ ਸਰਕਾਰ ਤੋਂ ਪੰਜਾਬ ਦੇ ਲੋਕਾਂ ਨੂੰ ਇਨਸਾਫ਼ ਦੇ ਮੁੱਦੇ ਤੇ ਬੇਹੱਦ ਆਸਾਂ ਸਨ ਪਰ ਸਭ ਪਾਣੀ ਹੋ ਗਈਆਂ ਹਨ ਲੋਕ ਸੜਕਾਂ ਡੇਰੇ ਲਗਾਈ ਬੈਠੇ ਧਰਨੇ ਦੇ ਰਹੇ ਪੁਲਸ ਡਾਂਗਾ ਨਾਲ ਸਵਾਗਤ ਕਰ ਰਹੀ ਹੈ।
ਅਸਲ ’ਚ ਪੰਜਾਬ ਰਾਜ ’ਚ ਇਨਸਾਫਨਿਆਂ ਪ੍ਰਬੰਧ ਦਾ ਬੇੜਾ ਗਰਕ ਹੋ ਚੁੱਕਿਆ ਹੈ। ਸਥਾਨਕ ਥਾਣੇ ਮੂਹਰੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਆਗੂ ਜੱਗਾ ਸਿੰਘ ਢਿਲੋਂ ਤੇ ਰਾਮਤੀਰਥ ਸਿੰਘ ਲੀਲ੍ਹਾ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਰਵਿੰਦਰ ਸਿੰਘ ਸੁਧਾਰ, ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਗੈਰ-ਜਮਾਨਤੀ ਧਰਾਵਾਂ ਦੇ ਦੋਸ਼ੀਆਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਨਾਂ ਕਰਨਾ ਆਪ ਸਰਕਾਰ ਦੇ ਮੱਥੇ ਤੇ ਕਲੰਕ ਹੈ।
ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਜੱਥੇਦਾਰ ਹਰੀ ਸਿੰਘ ਚਚਰਾੜੀ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ਼) ਦੇ ਆਗੂ ਬਲਦੇਵ ਸਿੰਘ ਫੌਜ਼ੀ, ਪੀੜ੍ਹਤ ਮਾਤਾ ਸੁਰਿੰਦਰ ਕੌਰ, ਠੇਕੇਦਾਰ ਅਵਤਾਰ ਸਿੰਘ ਜਗਰਾਓਂ ਨੇ ਵੀ ਪੁਲਸ ਦੇ ਦੋਹਰੇ ਕਿਰਦਾਰ ਦੀ ਨਿੰਦਾ ਕੀਤੀ ਅਤੇ ਲੋਕ ਰੋਹ ਦੇ ਆਗਾਜ਼ ਦੀ ਭਵਿੱਖ ਬਾਣੀ ਕੀਤੀ। ਕਿਸਾਨ ਆਗੂ ਤੇ ਆਲ ਇੰਡੀਆ ਹਿਊਮਨ ਰਾਈਟਸ ਕੌਸਲ ਦੇ ਮੀਤ ਪ੍ਰਧਾਨ ਬੂਟਾ ਸਿੰਘ ਹਾਂਸ ਤੇ ਸਰੂਪ ਸਿੰਘ ਹਾਂਸ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ, ਯੂਥ ਆਗੂ ਮਨੋਹਰ ਸਿੰਘ’ ਰੂਪ ਸਿੰਘ, ਮਹਿਲਾ ਆਗੂ ਮਨਪ੍ਰੀਤ ਕੌਰ ਧਾਲੀਵਾਲ ਨੇ ਕਿਹਾ ਕਿ ਮੋਰਚੇ ਦੀ ਕਾਮਯਾਬੀ ਲਈ ਇਲਾਕੇ ਦੇ ਵੱਖ -ਵੱਖ ਪਿੰਡਾਂ ਵਿੱਚ ਨੁੱਕੜ ਮੀਟਿੰਗਾਂ ਕਰਕੇ ਆਮ ਲੋਕਾਂ ਨੂੰ ਲਾਮਬੰਦ ਕਰਨ ਲਈ ਮੀਟਿੰਗਾਂ ਕਰਨ ਲਈ ਪ੍ਰੇਰਿਆ ਅਤੇ ਧਰਨੇ ’ਚ ਲਗਾਤਾਰ ਹਾਜ਼ਰੀ ਭਰਨ ਲਈ ਬਾਬਾ ਬੰਤਾ ਸਿੰਘ ਡੱਲਾ, ਬਖਤੌਰ ਸਿੰਘ, ਹਰੀ ਸਿੰਘ ਚਚਰਾੜੀ, ਅਜੈਬ ਸਿੰਘ, ਨਿਹੰਗ ਸਿੰਘ ਚੜਤ ਸਿੰਘ ਬਾਰਦੇਕੇ, ਅਵਤਾਰ ਸਿੰਘ ਦਾ ਧੰਨਵਾਦ ਕਰਦਿਆਂ ਸ਼ਲ਼ਾਘਾ ਵੀ ਕੀਤੀ।