← ਪਿਛੇ ਪਰਤੋ
13 ਘੰਟਿਆਂ ਵਿਚ 13 ਮਿਲੀਅਨ ਤੋਂ ਵੱਧ ਲੋਕਾਂ ਨੇ ਵੇਖਿਆ ਐੱਸ ਵਾਈ ਐੱਲ ਗੀਤ, ਪੜ੍ਹੋ ਗੀਤ ਦੇ ਪੂਰੇ ਬੋਲ ਚੰਡੀਗੜ੍ਹ, 24 ਜੂਨ, 2022: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਗੀਤ ਐਸ ਵਾਈ ਐੱਸ ਗੀਤ 23 ਜੂਨ ਦੀ ਸ਼ਾਮ 6 ਵਜੇ ਰਿਲੀਜ਼ ਹੋਣ ਤੋਂ ਪਲਾਂ ਅੰਦਰ 5 ਲੱਖ ਲੋਕਾਂ ਨੇ ਲਾਈਵ ਵੇਖਿਆ। ਇੰਨਾ ਹੀ ਨਹੀਂ ਬਲਕਿ 13 ਘੰਟਿਆਂ ਵਿਚ 13 ਮਿਲੀਅਨ ਤੋਂ ਵੱਧ ਲੋਕਾਂ ਨੇ ਇਹ ਗੀਤ ਵੇਖਿਆ। ਪੜ੍ਹੋ ਪੂਰੇ ਬੋਲ : ਹੋ ਸਾਨੂੰ ਸਾਡਾ ਪਿਛੋਕੜ ਤੇ ਸਾਡਾ ਲਾਣਾ ਦੇ ਦਿਓ ਹੋ ਚੰਡੀਗੜ੍ਹ ਹਿਮਾਚਲ ਤੇ ਹਰਿਆਣਾ ਦੇ ਦਿਓ ਹੋ ਜਿੰਨਾ ਚਿਰ ਸਾਨੂੰ ਸੋਵਰਨਟੀ ਦਾ ਰਾਹ ਨੀਂ ਦਿੰਦੇ ਓਨਾ ਚਿਰ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਓਨਾ ਚਿਰ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਹੋ ਕੌਣ ਸੀ ਅੱਤ ਤੇ ਅਤਿਵਾਦੀ ਗਵਾਹੀ ਦੇ ਦਿਓ ਹੁਣ ਤਾਂ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ ਹੋ ਜਿੰਨਾ ਚਿਰ ਸਾਡੇ ਹੱਥੋਂ ਹੱਥਕੜੀਆਂ ਲਾਹ ਨੀਂ ਦਿੰਦੇ ਹੋ ਓਨਾ ਚਿਰ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਓਨਾ ਚਿਰ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਹੋ ਵੱਡਾ ਸੋਚ ਤੂੰ ਵੱਡਾ ਨੀਯਤ ਛੋਟੀ ਵਾਲਿਆਂ ਕਿਉਂ ਪੱਗਾਂ ਨਾਲ ਖਹਿੰਦਾ ਫਿਰ ਦੇ ਟੋਪੀ ਆਲ਼ਿਆਂ ਹੋ ਮੂਸੇ ਆਲ਼ੇ ਬਿਨਾਂ ਮੰਗਿਓ ਸਲਾਹ ਨੀਂ ਦਿੰਦੇ ਓਨਾ ਚਿਰ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਓਨਾ ਚਿਰ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਨਾਲੇ ਇੱਧਰ ਨਾਲੇ ਉੱਘਰ ਦੁਨੀਆਂ ਬੜੀ ਹਿਸਾਬੀ ਨਿਸ਼ਾਨ ਝੂਲੇ ਤੇ ਫਿਰ ਰੋਂਦਾ ਕਿਉਂ ਸੀ ਅੜਬ ਪੰਜਾਬੀ ਹੋ ਜਿੰਨਾ ਚਿਰ ਅਸੀਂ ਦੋਗਲਿਆਂ ਦੇ ਬਾਂਹ ਨੀਂ ਦਿੰਦੇ ਓਨਾ ਚਿਰ ਪਾਣੀ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਓਨਾ ਚਿਰ ਪਾਣੀ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਹੋ ਪਾਣੀ ਦਾ ਕੀ ਐ ਪਾਣੀ ਤਾਂ ਪੁਲਾਂ ਥਲੋਂ ਵਗਦਾ ਸਾਨੂੰ ਨਾਲ ਰਲਾ ਲੋ ਲੱਖ ਭਾਵੇਂ ਥੱਲੇ ਨੀਂ ਲੱਗਣਾ ਹੋ ਦਬਕੇ ਦੇ ਨਾਲ ਮੰਗਦੇ ਹੋ ਅਸੀਂ ਤਾਂ ਨੀਂ ਦਿੰਦੇ ਓਨਾ ਚਿਰ ਪਾਣੀ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਓਨਾ ਚਿਰ ਪਾਣੀ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਹੋ ਕਲਮ ਨੀਂ ਰੁਕਣੀ ਨਿੱਤ ਨਵਾਂ ਹੁਣ ਗਾਣਾ ਆਊ ਜੇ ਨਾ ਟਲੇ ਫਿਰ ਮੁੜ ਬਲਵਿੰਦਰ ਜਟਾਣਾ ਆਊ ਫੇਰ ਪੁੱਤ ਬਗਾਨੇ ਨਹਿਰਾਂ ’ਚ ਡੇਕਾਂ ਲਾ ਨੀਂ ਦਿੰਦੇ ਓਨਾ ਚਿਰ ਪਾਣੀ ਪਾਣੀ ਛੱਡੋ ਤੁਪਕਾ ਨੀਂ ਦਿੰਦੇ ਓਨਾ ਚਿਰ ਪਾਣੀ ਪਾਣੀ ਛੱਡੋ ਤੁਪਕਾ ਨੀਂ ਦਿੰਦੇ
Total Responses : 936