ਅਗਨੀਪਥ ਸਕੀਮ ਦੇ ਖਿਲਾਫ ਕਿਸਾਨਾਂ ਵਲੋਂ ਸੜਕਾਂ ਤੇ ਪ੍ਰਦਰਸ਼ਨ- ਪ੍ਰਧਾਨ ਮੰਤਰੀ ਦੇ ਪੁਤਲੇ ਫੂਕੇ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 24 ਜੂਨ 2019
ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਬਟਾਲਾ ਵਲੋਂ ਅੱਜ ਬਟਾਲਾ ਜਲੰਧਰ ਰੋਡ ਤੇ ਕੇਂਦਰ ਸਰਕਾਰ ਦਾ ਖਿਲਾਫ ਅਗਨੀਪਥ ਸਕੀਮ ਨੂੰ ਲੈਕੇ ਜੰਮਕੇ ਵਿਰੋਧ ਕੀਤਾ ਅਤੇ ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ ।
ਉਥੇ ਹੀ ਕੇਂਦਰ ਸਰਕਾਰ ਅਤੇ ਅਗਨੀਪਥ ਸਕੀਮ ਦੇ ਵਿਰੋਧ ਚ ਅੱਜ ਦੇਸ਼ ਭਰ ਚ ਕਿਸਾਨ ਵਿਰੋਧ ਚ ਉਤਰੇ ਹਨ ਅਤੇ ਬਟਾਲਾ ਜਲੰਧਰ ਰੋਡ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਵਲੋਂ ਜੰਮਕੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਹਰਭਜਨ ਸਿੰਘ ਜ਼ੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਸ਼ੇਰੇ ਪੰਜਾਬ ਸਿੰਘ ਕਿਸਾਨ ਨੇ ਕਿਹਾ ਕਿ ਇਹ ਸਕੀਮ ਨੌਜਵਾਨ ਵਿਰੋਧੀ ਹੈ ਅਤੇ ਅਗਨੀਪਥ ਯੋਜਨਾ ਤੁਰੰਤ ਵਾਪਸ ਲੈਣ ਦੀ ਆਵਾਜ਼ ਬੁਲੰਦ ਕਰਦੇ ਹੋਏ ਕਿਸਾਨਾਂ ਦਾ ਕਹਿਣਾ ਸੀ ਕਿ ਉਹਨਾਂ ਵਲੋਂ ਉਦੋਂ ਤਕ ਸੰਗਰਸ਼ ਜਾਰੀ ਰਹੇਗਾ ਜਦ ਤਕ ਸਰਕਾਰ ਇਹ ਸਕੀਮ ਨੂੰ ਵਾਪਿਸ ਨਹੀਂ ਲੈਂਦੀ ।
ਉਹਨਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਨੂੰ ਵੀ ਚਾਹੀਦਾ ਹੈ ਕਿ ਉਹ ਇਕ ਮੰਚ ਤੇ ਇਕੱਠੇ ਹੋ ਇਕ ਯੋਜਨਾਬੰਦ ਢੰਗ ਨਾਲ ਸੰਗਰਸ਼ ਕਰਨ ।