ਅਗਨੀਪਥ ਯੋਜਨਾ ਦੇ ਵਿਰੋਧ ਵਿਚ ਕਿਸਾਨ ਜਥੇਬੰਦੀਆਂ ਵੱਲੋਂ ਪੁਤਲਾ ਫੂਕ ਪ੍ਰਦਰਸ਼ਨ
ਕੁਲਵਿੰਦਰ ਸਿੰਘ,ਬਾਬੂਸ਼ਾਹੀ ਨੈਟਵਰਕ
ਅੰਮ੍ਰਿਤਸਰ 24 ਜੂਨ 2022
ਅੰਮ੍ਰਿਤਸਰ ਦੇ ਗੋਲਡਨ ਗੇਟ ਤੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਅਗਨੀਪੱਥ ਯੋਜਨਾ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜਿੱਥੇ ਕਿਸਾਨ ਜਥੇਬੰਦੀਆਂ ਵੱਲੋਂ ਪ੍ਰਧਾਨਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ। ਉੱਥੇ ਹੀ ਪ੍ਰਦਰਸ਼ਨ ਚ ਪਹੁੰਚੇ ਸਾਬਕਾ ਫੌਜੀ ਨੇ ਕਿਹਾ ਕਿ ਆਉਣ ਵਾਲੇ ਕੁਝ ਵਰ੍ਹਿਆਂ ਦੇ ਵਿੱਚ ਭਾਰਤੀ ਸੇਨਾ ਕਮਜ਼ੋਰ ਹੋ ਜਾਵੇਗੀ । ਉਸ ਦਾ ਕਾਰਨ ਉਨ੍ਹਾਂ ਨੇ ਅਗਨੀਪੱਥ ਯੋਜਨਾ ਨੂੰ ਦੱਸਿਆ ਇਸਦੇ ਬਾਰੇ ਹੋਰ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਉਹ ਸਤਾਰਾਂ ਸਾਲ ਭਾਰਤੀ ਫੌਜ ਵਿੱਚ ਬਿਤਾ ਚੁੱਕੇ ਹਨ ਅਤੇ ਨਵੇਂ ਰੰਗਰੂਟ ਭਰਤੀ ਕਰਨ ਤੋਂ ਬਾਅਦ ਜਿੰਨਾ ਚਿਰ ਉਨ੍ਹਾਂ ਦੀ ਯੂਨਿਟ ਵਿੱਚ ਤਾਇਨਾਤੀ ਨਹੀਂ ਕੀਤੀ ਜਾਂਦੀ ਉਨ੍ਹਾਂ ਚਿਰ ਉਨ੍ਹਾਂ ਨੂੰ ਪੂਰਨ ਤੌਰ ਤੇ ਟਰੇਂਡ ਸੈਨਿਕ ਨਹੀਂ ਕਿਹਾ ਜਾ ਸਕਦਾ।
ਉਨ੍ਹਾਂ ਕਿਹਾ ਕਿ ਕਿਸੇ ਦੀ ਯੂਨਿਟ ਵਿੱਚ ਨਵੇਂ ਰੰਗਰੂਟਾਂ ਦੀ ਗਿਣਤੀ ਬਹੁਤ ਘੱਟ ਰੱਖੀ ਜਾਂਦੀ ਹੈ ਅਤੇ ਉਨ੍ਹਾਂ ਨੂੰ ਯੂਨਿਟ ਵਿੱਚ ਬਾਕੀ ਫ਼ੌਜੀਆਂ ਨੂੰ ਵੇਖ ਕੇ ਸਿੱਖਣ ਲਈ ਕਿਹਾ ਜਾਂਦਾ ਹੈ ਜਦਕਿ ਅਗਨੀਪੱਥ ਯੋਜਨਾ ਦੇ ਮੁਤਾਬਕ ਜਦੋਂ ਨਵੇਂ ਰੰਗਰੂਟਾਂ ਦੀ ਗਿਣਤੀ ਕੁਝ ਵਰ੍ਹਿਆਂ ਬਾਅਦ ਜ਼ਿਆਦਾ ਹੋ ਜਾਵੇਗੀ ਤਾਂ ਤਕਨੀਕੀ ਤੌਰ ਤੇ ਸਿਖਲਾਈ ਨਾ ਮਿਲੀ ਹੋਣ ਕਰਕੇ ਭਾਰਤੀ ਫੌਜ ਤਕਨੀਕੀ ਤੌਰ ਤੇ ਕਮਜ਼ੋਰ ਹੋ ਜਾਵੇਗੀ ਉਨ੍ਹਾਂ ਕਿਹਾ ਕਿ ਵੱਡੇ ਹਥਿਆਰ ਪੋਪ ਜਾਂ ਟੈਂਕ ਚਲਾਉਣ ਵਾਸਤੇ ਕੁੱਝ ਵਰ੍ਹੇ ਫੌਜ ਵਿਚ ਟ੍ਰੇਨਿੰਗ ਲੈਣ ਤੋਂ ਬਾਅਦ ਇਹ ਡਿਊਟੀ ਦਿੱਤੀ ਜਾਂਦੀ ਹੈ ਜਦ ਕਿ ਚਾਰ ਵਰ੍ਹਿਆਂ ਤੋਂ ਬਾਅਦ ਜਦੋਂ ਨਵੇਂ ਰੰਗ ਰੂਪ ਦੀ ਇਸ ਤਕਨੀਕੀ ਸਿੱਖਿਆ ਦੀ ਵਾਰੀ ਆਵੇਗੀ ਉਦੋਂ ਤੱਕ ਉਹ ਰਿਟਾਇਰ ਹੋ ਜਾਵੇਗਾ ।
ਨਾਲ ਹੀ ਸਾਬਕਾ ਫ਼ੌਜੀ ਨੇ ਕਿਹਾ ਕਿ ਦੇਸ਼ ਦੀ ਸਰਹੱਦਾਂ ਤੇ ਜਿਹੜੇ ਸੈਨਿਕ ਪਿਛਲੇ ਕਈ ਵਰ੍ਹਿਆਂ ਤੋਂ ਖੜ੍ਹੇ ਹੋ ਕੇ ਰੱਖਿਆ ਕਰ ਰਹੇ ਹਨ ਉਹ ਆਪਣੇ ਬੱਚਿਆਂ ਨੂੰ ਫ਼ੌਜ ਵਿੱਚ ਲੈ ਕੇ ਭਰਤੀ ਕਰਵਾਉਣਾ ਚਾਹੁੰਦੇ ਹਨ ਇਸ ਯੋਜਨਾ ਦੇ ਨਾਲ ਉਨ੍ਹਾਂ ਦੇ ਬੱਚਿਆਂ ਨੂੰ ਵੀ ਫੌਜ ਵਿੱਚ ਭਰਤੀ ਹੋਣ ਵਿੱਚ ਮੁਸ਼ਕਿਲ ਆਵੇ ਕਿ ਅਤੇ ਉਨ੍ਹਾਂ ਦਾ ਮਨੋਬਲ ਵੀ ਡਿੱਗੇਗਾ ਇਸ ਕਰਕੇ ਇਹ ਯੋਜਨਾ ਵਾਪਸ ਲਈ ਜਾਣੀ ਚਾਹੀਦੀ ਹੈ ।