ਮੂਸੇਵਾਲਾ ਕਤਲ ਕੇਸ 'ਚ ਮਨਕੀਰਤ ਔਲਖ ਨੂੰ ਮਿਲੀ ਕਲੀਨ ਚਿਟ
ਚੰਡੀਗੜ੍ਹ, 24 ਜੂਨ 2022 : ਐਂਟੀ ਗੈਂਗਸਟਰ ਟਾਸਕ ਫ਼ੋਰਸ (AGTF) ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਦਿੰਦਿਆ ਕਿਹਾ ਕਿ ਔਲਖ ਦੀ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਕੋਈ ਭੂਮਿਕਾ ਸਾਹਮਣੇ ਨਹੀਂ ਆਈ ਹੈ। ਦਰਅਸਲ AGTF ਮੁਖੀ ਪ੍ਰਮੋਦ ਬਾਨ ਨੇ ਕਿਹਾ ਕਿ ਅਸੀਂ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਕਲੀਨ ਚਿੱਟ ਦੇ ਦਿਤੀ ਹੈ, ਉਸ ਦੀ ਸਿੱਧੂ ਮੂਸੇਵਾਲਾ ਕਤਲ ਕੇਸ ਵਿਚ ਕੋਈ ਵੀ ਸਮੂਲੀਅਤ ਨਹੀਂ ਸੀ।