ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਖ਼ਜ਼ਾਨੇ ਦੇ ਪੂਰੇ ਲੇਖੇ-ਜੋਖੇ ‘ਤੇ ਵ੍ਹਾਈਟ-ਪੇਪਰ ਲਿਆਵੇਗੀ ਮਾਨ ਸਰਕਾਰ
ਚੰਡੀਗੜ੍ਹ, 24 ਜੂਨ 2022 - ਭਗਵੰਤ ਮਾਨ ਦੀ ਸਰਕਾਰ ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਵਰਤੇ ਗਏ ਖਜ਼ਾਨੇ ਦਾ ਪੂਰਾ ਲੇਖਾ-ਜੋਖਾ ਪਤਾ ਕਰਨ ਲਈ ਵ੍ਹਾਈਟ-ਪੇਪਰ ਲਿਆਵੇਗੀ। ਮਾਨ ਸਰਕਾਰ ਵੱਲੋਂ ਫੈਸਲਾ ਆਪਣੀ ਕੈਬਨਿਟ ਮੀਟਿੰਗ ‘ਚ ਲਿਆ ਗਿਆ ਹੈ। ਇਸ ਮਤੇ ਨੂੰ ਵਿਧਾਨ ਸਭਾ ‘ਚ ਵੀ ਪੇਸ਼ ਕੀਤਾ ਜਾਵੇਗਾ।
ਭਗਵੰਤ ਮਾਨ ਨੇ ਇਸ ਸੰਬੰਧੀ ਟਵੀਟ ਕਰਦਿਆਂ ਕਿਹਾ ਕਿ, "ਪਿਛਲੀਆਂ ਸਰਕਾਰਾਂ ਵੱਲੋਂ ਪੰਜਾਬ ਦੇ ਖ਼ਜ਼ਾਨੇ ਦੀ ਦੁਰਵਰਤੋਂ ਕਿਵੇਂ ਕੀਤੀ ਗਈ..ਕਿਵੇਂ ਪੰਜਾਬ ਕਰਜ਼ਈ ਹੋਇਆ..ਪੂਰੇ ਲੇਖੇ-ਜੋਖੇ ‘ਤੇ ਵ੍ਹਾਈਟ-ਪੇਪਰ ਲਿਆਂਦਾ ਜਾਵੇਗਾ..ਵਿਧਾਨ ਸਭਾ ‘ਚ ਵੀ ਪੇਸ਼ ਕਰਾਂਗੇ..ਅੱਜ ਕੈਬਨਿਟ ਮੀਟਿੰਗ ‘ਚ ਫ਼ੈਸਲੇ ਨੂੰ ਮਨਜ਼ੂਰੀ ਦਿੱਤੀ..
ਪੰਜਾਬੀਆਂ ਦੇ ਇੱਕ-ਇੱਕ ਪੈਸੇ ਦਾ ਹਿਸਾਬ ਲਵਾਂਗੇ..."