ਆਪ ਆਗੂ ਗਗਨਦੀਪ ਚੱਢਾ ਦੇ ਅੰਤਿਮ ਸਸਕਾਰ ਮੌਕੇ ਕਈ ਐਮ ਆਲ ਏਜ਼ ਤੇ ਆਗੂਆਂ ਵੱਲੋਂ ਸਰਧਾਂਜਲੀ
ਜੀ ਐਸ ਪੰਨੂ
ਪਟਿਆਲਾ, 24 ਜੂਨ,2022 : ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਤੇ ਨੌਜਵਾਨ ਆਗੂ ਗਗਨਦੀਪ ਸਿੰਘ ਚੱਢਾ ਜਿਨਾਂ ਦਾ ਦਿਲ ਦੀ ਬਿਮਾਰੀ ਕਾਰਨ ਦੇਹਾਂਤ ਹੋ ਗਿਆ ਸੀ, ਦੇ ਅੰਤਿਮ ਸੰਸਕਾਰ ਮੌਕੇ ਅੱਜ ਵੀਰ ਜੀ ਦੀਆਂ ਮੜੀਆਂ ਪਟਿਆਲਾ ਵਿਖੇ ਕਈ ਵਿਧਾਇਕਾਂ ਤੇ ਪਾਰਟੀ ਦੇ ਸੀਨੀਅਰ ਆਗੂਆਂ ਵੱਲੋਂ ਸਰਧਾਂਜਲੀ ਅਰਪਿਤ ਕੀਤੀ ਗਈ। ਜਪੁ ਜੀ ਸਾਹਿਬ ਦਾ ਪਾਠ ਤੇ ਅਰਦਾਸ ਹੋਣ ਉਪਰੰਤ ਉਨ੍ਹਾਂ ਦੀ ਚਿਖ਼ਾ ਨੂੰ ਅਗਨੀ ਬੇਟੇ ਜੋਰਾਵਰ ਸਿੰਘ ਚੱਢਾ ਨੇ ਵਿਖਾਈ। ਜਦਕਿ ਮੁੱਖ ਮੰਤਰੀ ਪੰਜਾਬ ਵੱਲੋਂ ਉਨ੍ਹਾਂ ਦੇ ਨੇੜਲੇ ਰਿਸਤੇਦਾਰ ਤਰਲੋਕ ਸਿੰਘ ਤੂਰ ਤੇ ਸੀਨੀਅਰ ਪੱਤਰਕਾਰ ਬਲਤੇਜ ਪਨੂੰ ਸਮੇਤ ਸਮੂਹ ਜ਼ਿਲ੍ਹਾ ਪਟਿਆਲਾ ਦੇ ਵਿਧਾਇਕਾਂ ਅਜੀਤਪਾਲ ਸਿੰਘ ਕੋਹਲੀ ਪਟਿਆਲਾ ਸਹਿਰੀ, ਗੁਰਦੇਵ ਸਿੰਘ ਮਾਨ ਵਿਧਾਇਕ ਨਾਂਭਾ, ਕੁਲਵੰਤ ਸਿੰਘ ਬਾਜੀਗਰ ਵਿਧਾਇਕ ਸਤਰਾਣਾ, ਚੇਤਨ ਸਿੰਘ ਜੌੜਾਮਾਜਰਾ ਵਿਧਾਇਕ ਸਮਾਣਾ ਨੇ ਰੀਥ ਭੇਂਟ ਕਰਕੇ ਸਰਧਾਂਜਲੀ ਦਿੱਤੀ।
ਇਸ ਦੋਰਾਨ ਵੱਡੀ ਗਿਣਤੀ ਵਿਚ ਪੰਜਾਬ, ਦਿੱਲੀ ਸਮੇਤ ਹੋਰਨਾ ਰਾਜਾਂ ਤੋਂ ਉਨ੍ਹਾਂ ਦੇ ਰਿਸਤੇਦਾਰ, ਦੋਸਤ ਮਿੱਤਰ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਸਰਧਾਂਜਲੀ ਦੇਣ ਪੁੱਜੇ ਹੋਏ ਸਨ। ਇਸ ਦੋਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ੳ ਐਸ ਡੀ ਰਾਜਵੀਰ ਸਿੰਘ ਘਰਾਚੋਂ, ਦਿਨੇਸ਼ ਚੱਢਾ ਵਿਧਾਇਕ ਰੋਪੜ, ਸ੍ਰੀਮਤੀ ਨੀਨਾ ਮਿੱਤਲ ਵਿਧਾਇਕ ਰਾਜੁਪਰਾ, ਗੁਰਿੰਦਰ ਸਿੰਘ ਗੈਰੀ ਵੜਿੰਗ ਵਿਧਾਇਕ ਅਮਲੋਹ, ਗੁਰਲਾਲ ਸਿੰਘ ਵਿਧਾਇਕ ਘਨੌਰ, ਗੁਰਮੇਲ ਸਿਘ ਘਰਾਂਚੋ ਉਮੀਦਵਾਰ ਸਾਂਸਦ ਸੰਗਰੂਰ, ਦੁਰਗੇਸ਼ ਪਾਠਕ ਦਿੱਲੀ ਟੀਮ ਆਪ, ਹਰਚੰਦ ਸਿੰਘ ਬਰਸਟ ਜਨਰਲ ਸਕੱਤਰ ਆਮ ਆਦਮੀ ਪਾਰਟੀ ਪੰਜਾਬ, ਮਾਲਵਿੰਦਰ ਕੰਗ ਮੁੱਖ ਬੁਲਾਰਾ ਪੰਜਾਬ ਆਪ, ਸਹਿਰੀ ਪ੍ਰਧਾਨ ਤੇਜਿੰਦਰ ਮਹਿਤਾ, ਮੇਘ ਚੰਦ ਸੇਰ ਮਾਜਰਾ ਜ਼ਿਲਾ ਪ੍ਰਧਾਨ ਦਿਹਾਤੀ, ਕੁੰਦਨ ਗੋਗੀਆ ਸੀਨੀਅਰ ਆਗੂ ਆਪ ਪਟਿਆਲਾ, ਰਮਨਦੀਪ ਕੌਰ ਬਤਰਾ ਭੈਣ, ਰੌਬਿਨ ਬਤਰਾ ਜੀਜਾ, ਰਾਜਵੀਰ ਸਿੰਘ ਚਹਿਲ ਬਲਾਕ
ਪ੍ਰਧਾਨ, ਬਲਜਿੰਦਰ ਸਿੰਘ ਢਿਲੋਂ, ਜਸਵਿੰਦਰ ਰਿੰਪਾ ਬਲਾਕ ਪ੍ਰਧਾਨ, ਸੁਸੀਲ ਮਿੱਡਾ ਬਲਾਕ ਪ੍ਰਧਾਨ, ਰਾਜਿੰਦਰ ਮੋਹਨ ਬਲਾਕ ਪ੍ਰਧਾਨ, ਸੰਦੀਪ ਬੰਧੂ ਸੀਨੀਅਰ ਆਗੂ, ਰਾਜਵਿੰਦਰ
ਕੌਰ ਥਿਆੜਾ ਮਹਿਲਾ ਵਿੰਗ ਪੰਜਾਬ, ਗੋਵਿੰਦਰ ਮਿੱਤਲ, ਨਵਜੋਤ ਜਰਗ, ਅਮਰੀਕ ਸਿੰਘ ਬੰਗੜ, ਵਰਿੰਦਰ ਸ਼ਰਮਾ, ਕੇ ਕੇ ਸ਼ਰਮਾ, ਸਿਮਰਨਪ੍ਰੀਤ ਸਿੰਘ ਯੂਥ ਵਿੰਗ, ਜਗਤਾਰ ਸਿੰਘ ਤਾਰੀ, ਨੰਦ ਕਿਸੋਰ ਜੋਨੀ, ਜਗਤਾਰ ਸਿੰਘ ਜੱਗੀ, ਜਰਨੈਲ ਸਿੰਘ ਮਨੂੰ, ਸੁਸੀਲ ਨਈਅਰ, ਅੰਗਰੇਜ ਸਿੰਘ, ਰਾਹੁਲ ਚੋਹਾਨ, ਅਮਨ ਬਾਂਸਲ, ਗੋਲੂ ਰਾਜਪੂਤ, ਬਿਕਰਮ ਸਰਮਾ, ਪਰਮਜੀਤ ਕੋਰ ਚਹਿਲ, ਮਨਪ੍ਰੀਤ ਕੌਰ, ਸਮੇਤ ਵੱਡੀ ਗਿਣਤੀ ਵਿਚ ਹੋਰ ਸੀਨੀਅਰ ਆਗੂ ਅਤੇ ਵਲੰਟੀਅਰ ਸਾਮਿਲ ਸਨ।
ਇਸ ਮੋਕੇ ਇਕੱਤਰ ਆਗੂਆਂ ਨੈ ਕਿਹਾ ਕਿ ਸਾਡੇ ਲਈ ਇਹ ਬੇਹੱਦ ਦੁੱਖਦਾਈ ਖਬਰ ਹੈ, ਸਾਨੂੰ ਯਕੀਨ ਹੀ ਨਹੀਂ ਹੋ ਰਿਹਾ ਕਿ ਸਾਡੇ ਸਾਥੀ ਰਹੇ ਅਤੇ ਜੁਝਾਰੂ ਵਲੰਟੀਅਰ ਬਣ ਕੇ ਪੰਜਾਬ ‘ਚ ਸਾਡਾ ਸੰਗਠਨ ਬਣਾਉਣ ‘ਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਗਗਨਦੀਪ ਸਿੰਘ ਚੱਢਾ ਸਾਡੇ ਵਿੱਚਕਾਰ ਨਹੀਂ ਰਹੇ।