ਝੋਨੇ ਦੇ ਸੀਜ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਵੀਡੀਐਸ ਸਕੀਮ ਦਾ ਕਿਸਾਨ ਲੈਣ ਵੱਧ ਤੋਂ ਵੱਧ ਲਾਹਾ - ਐਕਸੀਅਨ ਹਰਵਿੰਦਰ ਧੀਮਾਨ
- ਪੈਡੀ ਦੇ ਸੀਜ਼ਨ ਨੂੰ ਲੈ ਕੇ ਪੇਂਡੂ ਖੇਤਰ ਨਾਲ ਸਬੰਧਤ ਬਿਜਲੀ ਦਫ਼ਤਰ ਰਹਿਣਗੇ ਅੱਜ ਸ਼ਨੀਵਾਰ ਨੂੰ ਵੀ ਖੁੱਲ੍ਹੇ
- ਲੋਡ ਵਧਾਉਣ ਤੋਂ ਬਾਅਦ ਨਿਯਮਿਤ ਤੌਰ ਤੇ ਵਾਧੂ ਲੋਡ ਲਈ ਰੱਖੇ ਜਾਣਗੇ ਵੱਡੇ ਟਰਾਂਸਫਾਰਮਰ, ਜਿਸ ਨਾਲ ਮਿਲੇਗੀ ਬਿਜਲੀ ਸਮੱਸਿਆਵਾਂ ਤੋਂ ਨਿਜਾਤ
ਮੁਹੰਮਦ ਇਸਮਾਈਲ ਏਸ਼ੀਆ
ਮਲੇਰਕੋਟਲਾ, 24 ਜੂਨ 2022 - ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ) ਨੇ ਝੋਨੇ ਦੀ ਬਿਜਾਈ ਦੇ ਸੀਜ਼ਨ ਤੋਂ ਪਹਿਲਾਂ ਖੇਤੀਬਾੜੀ ਟਿਊਬਵੈੱਲ (ਏ.ਪੀ) ਲਈ ਸਵੈ-ਇੱਛੁਕ ਖੁਲਾਸਾ ਯੋਜਨਾ (ਵੀ.ਡੀ.ਐਸ) ਸ਼ੁਰੂ ਕੀਤੀ ਹੈ ਤਾਂ ਜੋ ਕਿਸਾਨ ਰਾਜ ਵਿੱਚ ਹੇਠਲੇ ਧਰਤੀ ਹੇਠਲੇ ਪਾਣੀ ਦੇ ਭੰਡਾਰਾਂ ਵਿੱਚੋਂ ਪਾਣੀ ਕੱਢਣ ਲਈ ਵਧੇਰੇ ਸ਼ਕਤੀਸ਼ਾਲੀ ਮੋਟਰਾਂ ਦੀ ਵਰਤੋਂ ਕਰ ਸਕਣ। ਇਸ ਸਟੀਮ ਸਬੰਧੀ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਜਲੀ ਬੋਰਡ ਦੇ ਸਥਾਨਕ ਐਕਸੀਅਨ ਸ.ਹਰਵਿੰਦਰ ਸਿੰਘ ਧੀਮਾਨ ਨੇ ਦੱਸਿਆ ਕਿ ਇਹ ਸਕੀਮ ਪੰਜਾਬ ਸਰਕਾਰ ਵੱਲੋਂ 10 ਜੂਨ ਤੋਂ ਸਾਰੇ ਮੌਜੂਦਾ ਖੇਤੀਬਾੜੀ ਨਾਲ ਸਬੰਧਤ ਖਪਤਕਾਰਾਂ ਲਈ ਲਾਗੂ ਕੀਤੀ ਗਈ ਹੈ ਜਿਸ ਦੇ ਤਹਿਤ ਕਿਸਾਨ ਉੱਚ ਬਿਜਲੀ ਲੋਡ ਨੂੰ ਨਿਯਮਤ ਕਰੇਨਗੇ ਤੇ ਕਿਸਾਨਾਂ ਨੂੰ ਆਪਣੇ ਟਿਊਬਵੈੱਲਾਂ ਨੂੰ ਵਧਾਉਣ ਦੀ ਆਗਿਆ ਦੇਵੇਗੀ।
ਉਨ੍ਹਾਂ ਦੱਸਿਆ ਕਿ ਇਸ ਸਕੀਮ ਅਧੀਨ ਆਉਂਦੇ ਜਿਨ੍ਹਾਂ ਕਿਸਾਨਾਂ ਨੇ ਪੀ.ਐਸ.ਪੀ.ਸੀ.ਐਲ. ਦੀ ਮਨਜ਼ੂਰੀ ਤੋਂ ਬਿਨਾਂ ਆਪਣਾ ਬਿਜਲੀ ਲੋਡ ਵਧਾਇਆ ਹੈ, ਉਨ੍ਹਾਂ ਤੋਂ ਕੋਈ ਜੁਰਮਾਨਾ ਨਹੀਂ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅਗਰ ਨਿਯਮਿਤ ਸਮੇਂ ਅੰਦਰ ਕਿਸਾਨਾਂ ਨੇ ਇਸ ਸਕੀਮ ਦਾ ਫਾਇਦਾ ਨਾ ਲਿਆ ਭਾਵ ਆਪਣੇ ਲੋੜ ਨਾ ਵਧਾਏ ਤਾਂ ਬਿਜਲੀ ਬੋਰਡ ਦੇ ਅਧਿਕਾਰੀਆਂ ਵੱਲੋਂ ਖਪਤਕਾਰਾਂ ਦੇ ਖੇਤਾਂ ਦਾ ਦੌਰਾ ਕਰਕੇ ਬਿਜਲੀ ਲੋਡ ਦਾ ਮੁਆਇਨਾ ਕੀਤਾ ਜਾਵੇਗਾ ਅਤੇ ਜੁੜੇ ਲੋਡ ਵਿੱਚ ਕਿਸੇ ਵੀ ਅਣਅਧਿਕਾਰਤ ਵਾਧੇ ਨੂੰ ਨਿਯਮਤ ਕਰਨਗੇ।ਅਤੇ ਇਸ ਲਈ ਉਨ੍ਹਾਂ ਨੂੰ ਜੁਰਮਾਨੇ ਵੀ ਭਰਨੇ ਪੈਣਗੇ ।
ਉਨ੍ਹਾਂ ਦੱਸਿਆ ਜੋ ਖਪਤਕਾਰ ਇਸ ਸਕੀਮ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਨ੍ਹਾਂ ਤੋ ਮੋਟਰਾਂ ਦਾ ਲੋਡ ਵਧਾਉਣ ਲਈ 2500/- ਰੁਪੇ ਪ੍ਰਤੀ ਬੀ. ਐਚ. ਪੀ. ਐੱਸ.ਸੀ.ਸੀ + 200/- ਰੁਪੇ ਪ੍ਰਤੀ ਬੀ. ਐਚ.ਪੀ. ਲਿਆ ਜਾਵੇਗਾ ਜਦੋਂਕਿ ਇਸ ਤੋਂ ਪਹਿਲਾਂ ਇਹ 4750/-ਪ੍ਰਤੀ ਹਾਰਸ ਪਾਵਰ ਲੋਡ ਵਧਾਉਣ ਲਈ ਲਿਆ ਜਾਂਦਾ ਸੀ ਇਸ ਸਕੀਮ ਦੇ ਤਹਿਤ ਖਪਤਕਾਰ ਮੋਟਰ ਦਾ ਲੋਡ ਵਧਾਉਣ ਲਈ ਜ਼ਰੂਰੀ ਆਪਣੇ ਆਧਾਰ ਕਾਰਡ ਦੀ ਕਾਪੀ,. ਪਾਸਪੋਰਟ ਸਾਈਜ਼ ਫੋਟੋ, ਮੋਟਰ ਦੀ ਕਾਪੀ ਲੈ ਕੇ ਬਿਜਲੀ ਦਫਤਰ ਵਿਖੇ ਅਪਲਾਈ ਕਰ ਸਕਦਾ ਹੈ ਉਨ੍ਹਾਂ ਦੱਸਿਆ ਕਿ ਲੋਕਾਂ ਦੀ ਸਹੂਲਤ ਲਈ ਪੈਡੀ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਬ ਡਿਵੀਜ਼ਨ ਅੰਦਰ ਆਉਂਦੇ ਸਾਰੇ ਦਿਹਾਤੀ ਪੇਂਡੂ ਖੇਤਰ ਨਾਲ ਸਬੰਧਤ ਦਫ਼ਤਰ ਕੱਲ੍ਹ ਸ਼ਨੀਵਾਰ ਛੁੱਟੀ ਵਾਲੇ ਦਿਨ ਵੀ ਸੇਵਾਵਾਂ ਲਈ ਖੁੱਲ੍ਹੇ ਰਹਿਣਗੇ ।
ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਚਲਾਈ ਵੀਡੀਐਸ ਸਕੀਮ ਦਾ ਕਿਸਾਨ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ ਤਾਂ ਜੋ ਵੱਧ ਲੋਡ ਹੋਣ ਕਾਰ ਨੂੰ ਸੜ ਰਹੇ ਟਰਾਂਸਫਾਰਮਰਾਂ ਤੋਂ ਨਿਜਾਤ ਮਿਲ ਸਕੇ ਅਤੇ ਉਨ੍ਹਾਂ ਦੀ ਜਗ੍ਹਾ ਤੇ ਲੋਡ ਵਧਣ ਨੂੰ ਲੈ ਕੇ ਵੱਡੇ ਟਰਾਂਸਫਾਰਮਰ ਰੱਖੇ ਜਾ ਸਕਣ ਜਿਸ ਨਾਲ ਬਿਜਲੀ ਦੀਆਂ ਸਮੱਸਿਆਵਾਂ ਤੋਂ ਨਿਜਾਤ ਮਿਲ ਸਕੇਗੀ । ਉਨ੍ਹਾਂ ਹੋਰ ਕਿਹਾ ਕਿ ਬਿਜਲੀ ਬੋਰਡ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਲਈ ਉਨ੍ਹਾਂ ਨਾਲ ਕਿਸੇ ਵੀ ਸਮੇਂ ਰਾਬਤਾ ਕੀਤਾ ਜਾ ਸਕਦਾ ਹੈ ।