← ਪਿਛੇ ਪਰਤੋ
ਸਤਪਾਲ ਸਿੰਘ ਜੌਹਲ ਵੱਲੋਂ ਬਰੈਂਪਟਨ ’ਚ ਮਿਉਂਸਪਲ ਚੋਣਾਂ ਲਈ ਨਾਮਜ਼ਦਗੀ ਦਾਖਲ ਬਲਜਿੰਦਰ ਸੇਖਾ ਬਰੈਂਪਟਨ, 25 ਜੂਨ, 2022: ਉਂਟਾਰੀਓ 'ਚ ਇਸ ਸਾਲ 24 ਅਕਤੂਬਰ ਨੂੰ ਹੋਣ ਵਾਲੀਆਂ ਮਿਉਂਸਪਲ ਚੋਣਾਂ ਦੇ ਲਈ ਉਮੀਦਵਾਰਾਂ ਵੱਲੋਂ ਕਾਗਜ਼ ਦਾਖਲ ਕੀਤੇ ਜਾ ਰਹੇ ਹਨ। ਉੱਘੇ ਪੱਤਰਕਾਰ ਸਤਪਾਲ ਸਿੰਘ ਜੌਹਲ ਵੱਲੋਂ ਬਰੈਂਪਟਨ ਦੇ ਵਾਰਡ 9 ਤੇ 10 ਤੋਂ ਸਕੂਲ ਟਰੱਸਟੀ ਉਮੀਦਵਾਰ ਵਜੋਂ ਨਾਮੀਨੇਸ਼ਨ ਦਾਖਲ ਕੀਤੀ ਗਈ ਹੈ ਜਿਸ ਬਾਰੇ ਸਥਾਨਕ ਭਾਈਚਾਰੇ ਵਿੱਚ ਭਾਰੀ ਉਤਸ਼ਾਹ ਹੈ। ਉਨ੍ਹਾਂ ਵਲੋਂ ਆਪਣੇ ਵਾਲੰਟੀਅਰਾਂ ਅਤੇ ਸਮਰੱਥਕਾਂ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਜਾਰੀ ਹੈ। ਜੌਹਲ ਅਨੁਸਾਰ ਲੋਕਾਂ ਦਾ ਹੁੰਗਾਰਾ ਇਸ ਸਬੰਧੀ ਬਹੁਤ 'ਹਾਂ-ਪੱਖੀ' ਹੈ ਅਤੇ ਆਪ ਮੁਹਾਰੇ ਸਮਰੱਥਨ ਦਿੱਤਾ ਜਾ ਰਿਹਾ ਹੈ।
Total Responses : 189