ਭਾਰਤ ਸਰਕਾਰ ਦੀ ਅਗਨੀਪਥ ਸਕੀਮ ਵਾਪਸ ਲਈ ਜਾਵੇ :- ਸੀਪੀਆਈ (ਐਮ)
ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ 25 ਜੂਨ,2022 ,ਹਿੰਦ ਕਮਿਊਨਿਸਟ ਪਾਰਟੀ ਮਾਕਸਵਾਦੀ ਤਹਿਸੀਲ ਜ਼ਿਲ੍ਹਾ ਮਲੇਰਕੋਟਲਾ ਵੱਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਨੋਜਵਾਨਾਂ ਤੇ ਵਿਦਿਆਰਥੀ ਵੱਲੋਂ ਭਾਰਤ ਸਰਕਾਰ ਦੀ ਅਗਨੀਪੱਥ ਸਕੀਮ ਅਧੀਨ ਨੋਜਵਾਨਾਂ ਦੀ ਫੋਜ ਵਿਚ ਕੀਤੀ ਜਾਣ ਵਾਲੀ ਭਾਰਤੀ ਦੇ ਵਿਰੋਧ ਵਿਚ ਅੱਜ ਦੇਸ ਵਿਆਪੀ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।।ਸੀ ਪੀ ਆਈ (ਐਮ )ਇਸ ਐਕਸ਼ਨ ਦੀ ਹਮਾਇਤ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਇਹ ਸਕੀਮ ਵਾਪਿਸ ਲਈ ਜਾਵੇ ਅਤੇ ਫੌਜ ਵਿੱਚ ਪਹਿਲਾਂ ਦੀ ਤਰ੍ਹਾਂ ਰੈਗੂਨਰ ਭਰਤੀ ਕੀਤੀ ਜਾਵੇ ।ਪੂਰੇ ਦੇਸ਼ ਵਿੱਚ ਬੇਰੁਜ਼ਗਾਰੀ ਬਹੁਤ ਵੱਡੇ ਪੱਧਰ ਤੇ ਪਸਰੀ ਹੋਈ ਹੈ। ਨੌਜਵਾਨਾਂ ਵਿਚ ਬਹੁਤ ਬੇਚੈਨੀ ਪਾਈ ਜਾ ਰਹੀ ਹੈ। ਸਰਕਾਰੀ ਰੁਜ਼ਗਾਰ ਘੱਟ ਹੀ ਨਹੀਂ ਰਿਹਾ ਬਲਕਿ ਖਤਮ ਹੁੰਦਾ ਜਾ ਰਿਹਾ ਹੈ। ਸਰਕਾਰ ਵੱਲੋਂ ਫੌਜ ਵਿੱਚ ਅਜਿਹੀ ਆਰਜ਼ੀ ਠੇਕਾਨੁਮਾ ਥੋੜਾ ਚਿਰੀ ਭਰਤੀ ਕਰਨਾ ਠੀਕ ਨਹੀਂ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲਾ ਪ੍ਰਧਾਨ ਕਾਮਰੇਡ ਅਬਲੂ ਸੁਤਾਰ ਨੇ ਕਰਦਿਆਂ ਕਿਹਾ ਕਿ ਸਰਕਾਰ ਦੇ ਅਜਿਹੇ ਡੰਗ ਟਪਾਉ ਫੈਸਲੇ ਬੇਰੁਜ਼ਗਾਰ ਨੌਜਵਾਨਾਂ ਵਿੱਚ ਵੱਡੀ ਪੱਧਰ ਤੇ ਰੋਸ ਤੇ ਭੜਕਾਹਟ ਪੈਦਾ ਕਰ ਹਰੇ ਹਨ।
ਉਨ੍ਹਾਂ ਕਿਹਾ ਕਿ ਫੌਜ ਦੇਸ਼ ਦੀ ਸਰਵੋਤਮ ਮਹੱਤਵ ਵਾਲੀ ਸੰਸਥਾ ਹੈ।ਜਿਸ ਵਿਚ ਅਜਿਹੇ ਫੈਸਲੇ ਲਾਗੂ ਕਰਨਾ ਦੇਸ ਅਤੇ ਲੋਕ ਹਿੱਤ ਵਿੱਚ ਨਹੀਂ ਹੈ।ਹਿੰਦ ਕਮਿਊਨਿਸਟ ਮਾਰਕਸਵਾਦੀ ਮਲੇਰਕੋਟਲਾ ਭਾਰਤ ਦੇ ਰਾਸ਼ਟਰਪਤੀ ਤੋਂ ਮੰਗ ਕਰਦੀ ਹੈ ਕਿ ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸਰਕਾਰ ਦੇ ਇਸ ਗਲਤ ਫੈਸਲੇ ਨੂੰ ਵਾਪਿਸ ਕਰਵਾਉਣ ਲਈ ਯੋਗ ਕਾਰਵਾਈ ਕਰਨ।ਅਗਨੀਪੱਥ ਸਕੀਮ ਰਾਹੀਂ ਫੌਜ ਵਿੱਚ ਆਰਜ਼ੀ ਠੇਕਾਨੁਮਾ ਥੋੜ ਚਿਰੀ ਭਰਤੀ ਦੀ ਥਾਂ ਫੌਜ ਵਿੱਚ ਪਹਿਲਾਂ ਦੀ ਤਰ੍ਹਾਂ ਪੱਕੀ ਭਰਤੀ ਕੀਤੀ ਜਾਵੇ।ਇਸ ਮੌਕੇ ਜ਼ਿਲਾ ਪ੍ਰਧਾਨ ਕਾਮਰੇਡ ਅਬਦੁੱਲ ਸਤਾਰ, ਜਰਨੈਲ ਸਿੰਘ ਮਿੱਠੇਵਾਲ, ਮਹੁੰਮਦ ਸਤਾਰ, ਟਰੇਡ ਯੂਨੀਅਨ ਏਟਕ ਦੇ ਪ੍ਰਧਾਨ ਕਾਮਰੇਡ ਭਰਪੂਰ ਸਿੰਘ ਬੁਲਾਪੁਰ, ਜਸਵਿਦੰਰ ਕੋਰ ਜੱਸੂ ਪ੍ਰਧਾਨ ਸਟੂਡੈਂਟ ਯੂਨੀਅਨ ਸੰਗਰੂਰ, ਕੁਲਵਿੰਦਰ ਸਿੰਘ ਭੂਦਨ, ਜਸਵਿੰਦਰ ਸਿੰਘ ਮਹੇਰਨਾਂ, ਮਹੁੰਮਦ ਹਲੀਮ, ਕੇਵਲ ਸਿੰਘ ਕੁਠਾਲਾ, ਹਰੀ ਸਿੰਘ ਚੁਹਾਣੇ, ਹੁਸੈਨ ਸਾਹ ਮਿੱਠੇਵਾਲ, ਗੁਰਮੇਲ ਸਿੰਘ, ਆਦਿ ਤੋਂ ਇਲਾਵਾ ਹੋਰ ਵੀ ਆਗੂ ਹਾਜ਼ਰ ਸਨ।