ਸਿੱਖ ਪੰਥ ਦੇ ਮਹਾਨ ਜਰਨੈਲ ਬੰਦਾ ਸਿੰਘ ਬਹਾਦਰ ਦੀ ਇਤਿਹਾਸਿਕ ਗੜੀ, ਜਿਥੋਂ ਮੁਗਲਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਧੋਖੇ ਨਾਲ ਗ੍ਰਿਫ਼ਤਾਰ ਕੀਤਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ, 25 ਜੂਨ 2022
ਖਾਲਸਾ ਰਾਜ ਦੀ ਨੀਂਹ ਰੱਖਣ ਵਾਲੇ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਹੈ ਅਤੇ ਉਹਨਾਂ ਦੇ ਜੀਵਨ ਦੇ ਇਤਿਹਾਸ ਤੇ ਝਾਤ ਮਾਰੀਏ ਤਾ ਗੁਰਦਾਸਪੁਰ ਦਾ ਗੁਰੂਦੁਆਰਾ ਗੜੀ ਬਾਬਾ ਬੰਦਾ ਬਹਾਦਰ ਗੁਰਦਾਸ ਨੰਗਲ ਬਹੁਤ ਅਹਿਮ ਅਸਥਾਨ ਰੱਖਦਾ ਹੈ। ਇਸ ਜਗਾ ਤੋਂ ਮੁਗਲਾਂ ਨੇ ਕਰੀਬ 8 ਮਹੀਨੇ ਘੇਰਾ ਪਾਈ ਰੱਖਿਆ ਅਤੇ ਫੇਰ ਇਸੇ ਜਗ੍ਹ ਤੋਂ ਧੋਖੈ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕਰਨ ਉਪਰੰਤ ਦਿੱਲੀ ਦੇ ਮਹਿਰੋਲੀ ਵਿਖੇ ਸਾਥੀਆਂ ਸਮੇਤ ਸ਼ਹੀਦ ਕੀਤਾ ਸੀ।
ਆਖਿਆ ਜਾਂਦਾ ਹੈ ਉਹ ਕੌੰਮਾ ਕਦੇ ਵੀ ਅੱਗੇ ਨਹੀਂ ਵਧ ਸਕਦੀਆਂ ਜੋ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ ਅਤੇ ਅੱਜ ਇਸ ਸਥਾਨ ਤੇ ਇਕ ਗੁਰੂਦਵਾਰਾ ਸਾਹਿਬ ਸ਼ੁਸੋਭਿਤ ਹੈ ਜਿਥੇ ਵੱਡੀ ਤਾਦਾਦ ਚ ਲੋਕ ਨਤਮਸਤਕ ਹੁੰਦੇ ਹਨ , ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹੋਏ ਪ੍ਰਚਾਰਕ ਹਰਮੀਤ ਸਿੰਘ ਨੇ ਦੱਸਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਜਿਸ ਤਰਾਂ ਮੁਗਲਾਂ ਦੇ ਜ਼ੁਲਮ ਦੇ ਵਿਰੁਧ ਲੜਾਈ ਲੜੀ ਅਤੇ ਉਨਾਂ ਦੇ ਦੰਦ ਖੱਟੇ ਕੀਤੇ।
ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਬਦਲਾ ਲੈਣ ਉਪਰੰਤ ਸਿੱਖ ਰਾਜ ਦੀ ਸਥਾਪਨਾ ਕੀਤੀ ਅਤੇ ਸਾਢੇ ਸੱਤ ਸਾਲ ਤੱਕ ਰਾਜ ਕੀਤਾ ਪਰ ਇਸ ਦੇ ਬਾਵਜੂਦ ਆਪਣੇ ਨਾਮ ਦਾ ਸਿੱਕਾ ਨਹੀਂ ਚਲਾਇਆ ਸਗੋਂ ਗੁਰੂ ਸਾਹਿਬਾਨ ਦੇ ਸਿੱਕੇ ਚਲਾਏ | ਉਨਾਂ ਆਖਿਆ ਕਿ ਮੁਗਲਾਂ ਨੇ ਗੜੀ ਗੁਰਦਾਸ ਨੰਗਲ ਚ ਬਾਬਾ ਬੰਦਾ ਨੂੰ ਘੇਰਾ ਪਾਕੇ ਉਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਤਸੀਹੇ ਦੇ ਕੇ ਬਾਬਾ ਬੰਦਾ ਸਿੰਘ ਜੀ ਨੂੰ ਸ਼ਹੀਦ ਕੀਤਾ ਸੀ। ਉਨਾ ਆਖਿਆ ਕਿ ਸਿਖ ਕੌੰਮ ਦੇ ਇੰਨਾਂ ਸ਼ਹੀਦਾਂ ਸਦਕਾ ਹੀ ਅੱਜ ਪੂਰੇ ਵਿਸ਼ਵ ਚ ਸਿਖ ਕੌਮ ਨੇ ਇੱਕ ਵੱਖਰੀ ਪਛਾਣ ਸਥਾਪਤ ਕੀਤੀ ਹੈ ।