ਪੰਜਾਬ ਵਿਧਾਨ ਸਭਾ ਵਿਚ ਮਾਈਨਿੰਗ ਦਾ ਮੁੱਦਾ ਛਾਇਆ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 25 ਜੂਨ 2022 ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਦੂਸਰੇ ਦਿਨ ਮਾਈਨਿੰਗ ਦਾ ਮੁੱਦਾ ਛਾਇਆ ਰਿਹਾ।
ਆਪ ਦੇ ਵਿਧਾਇਕ ਅਮਨ ਅਰੋਡ਼ਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਉਨ੍ਹਾਂ ਕੋਲ 10 ਪੇਜ਼ਾਂ
ਦੀ ਲਿਸਟ ਹੈ। ਜਿਸ ਵਿਚ ਮਾਈਨਿੰਗ ਕਰਨ ਵਾਲਿਆਂ ਦੇ ਨਾਮ ਹਨ।
ਜਿਸ ਪਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੇਕਰ ਉਨ੍ਹਾਂ ਕੋਲ ਸਬੂਤ ਹਨ ਤਾਂ ਪੇਸ਼ ਕਰਕੇ
ਫਡ਼ੋ, ਨਹੀਂ ਤਾਂ ਬਿਨਾਂ ਵਜ੍ਹਾ ਬਿਆਨਬਾਜ਼ੀ ਨਾ ਕੀਤੀ ਜਾਵੇ।