ਮਨਾਲੀ : ਹੋਟਲ 'ਚ ਪਤੀ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਉਤੇ ਇਸ ਕਰ ਕੇ ਚਲਾ ਦਿੱਤੀਆਂ ਗੋਲੀਆਂ
ਮਨਾਲੀ, 25 ਜੂਨ 2022 : ਹਿਮਾਚਲ ਪ੍ਰਦੇਸ਼ ਦੇ ਮਨਾਲੀ ਦੇ ਪ੍ਰੇਨੀ ਤੋਂ ਅੱਗੇ ਜਗਤਸੁਖ ਦੇ ਪਿੰਡ ਸੂਰੂ ਵਿਖੇ ਇਕ ਹੋਟਲ ਵਿਚ ਗੋਲੀਆਂ ਚੱਲਣ ਦੀ ਖ਼ਬਰ ਸਾਹਮਣੇ ਆਈ ਹੈ। ਤਾਜ਼ਾ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਦੀ ਇਕ ਔਰਤ ਇਸ ਹੋਟਲ ਨੂੰ ਚਲਾਉਂਦੀ ਸੀ। ਉਸਦਾ ਪਤੀ ਦਿੱਲੀ ਵਿੱਚ ਰਹਿੰਦਾ ਹੈ। ਵੀਰਵਾਰ ਰਾਤ ਨੂੰ ਜਦੋਂ ਮਹਿਲਾ ਦਾ ਪਤੀ ਦਿੱਲੀ ਤੋਂ ਮਨਾਲੀ ਪਹੁੰਚਿਆ ਤਾਂ ਉਸ ਨੇ ਔਰਤ ਨੂੰ ਹੋਟਲ 'ਚ ਆਪਣੇ ਪ੍ਰੇਮੀ ਨਾਲ ਇਤਰਾਜਯੋਗ ਹਾਲਤ 'ਚ ਦੇਖਿਆ। ਗੁੱਸੇ 'ਚ ਆ ਕੇ ਪਤੀ ਨੇ ਪਹਿਲਾਂ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ, ਫਿਰ ਬੰਦੂਕ ਨਾਲ ਖੁਦ ਨੂੰ ਗੋਲੀ ਮਾਰ ਲਈ। ਘਟਨਾ ਵਿੱਚ ਔਰਤ ਦੇ ਮੋਢੇ ਵਿੱਚ ਗੋਲੀ ਲੱਗੀ ਹੈ। ਜਦਕਿ ਪ੍ਰੇਮੀ ਅਤੇ ਪਤੀ ਦੀ ਮੌਤ ਹੋ ਚੁੱਕੀ ਹੈ। ਔਰਤ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਘਟਨਾ ਮਗਰੋਂ ਪੁਲਿਸ ਮੌਕੇ ਉਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।