ਭਾਜਪਾ 'ਤੇ ਭਗਵੰਤ ਮਾਨ ਦਾ ਤੰਜ : ਕਮਲ ਚਿੱਕੜ ਵਿਚ ਖਿਲਦਾ ਹੈ ਅਤੇ ਅਸੀਂ ਝਾੜੂ ਨਾਲ ਉਹ ਚਿੱਕੜ ਸਾਫ਼ ਕਰਾਂਗੇ
ਕੁੱਲੂ, 25 ਜੂਨ 2022 : ਹਿਮਾਚਲ ਪ੍ਰਦੇਸ਼ ਚੋਣਾਂ ਸਬੰਧੀ ਭਗਵੰਤ ਮਾਨ ਅਤੇ ਕੇਜਰੀਵਾਲ ਪਹੁੰਚ ਚੁੱਕੇ ਹਨ ਅਤੇ ਤਿਰੰਗਾ ਰੈਲੀ ਕਰ ਰਹੇ ਹਨ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦੇ ਭਗਵੰਤ ਮਾਨ ਨੇ ਭਾਜਪਾ ਉਤੇ ਤੰਜ ਕੱਸਦੇ ਹੋਏ ਕਿਹਾ ਕਿ, ਕਮਲ ਚਿੱਕੜ ਵਿਚ ਖਿਲਦਾ ਹੈ ਅਤੇ ਇਸ ਚਿੱਕੜ ਨੂੰ ਝਾੜੂ ਨਾਲ ਹੀ ਸਾਫ਼ ਕੀਤਾ ਜਾ ਸਕਦਾ ਹੈ, ਉਹ ਅਸੀ ਕਰਾਂਗੇ, ਉਨ੍ਹਾਂ ਕਿਹਾ ਕਿ ਅਸੀ ਜਨਤਾ ਦਾ ਪੈਸਾ ਜਨਤਾ ਉਤੇ ਹੀ ਲਾ ਰਹੇ ਹਾਂ ਅਤੇ ਲਾਉਂਦੇ ਰਹਾਂਗੇ।
ਭਗਵੰਤ ਮਾਨ ਨੇ ਇਸ ਸਮੇਂ ਲੋਕਾਂ ਨੂੰ ਕਿਹਾ ਕਿ ਭਾਜਪਾ ਨੇ ਭ੍ਰਿਸ਼ਟਾਚਾਰ ਫੈਲਾਇਆ ਹੋਇਆ ਹੈ ਅਤੇ ਅਸੀ ਉਸ ਨੂੰ ਝਾੜੂ ਨਾਲ ਸਾਫ਼ ਕਰਾਂਗੇ। ਮਾਨ ਨੇ ਲੋਕਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਹਿਮਾਚਲ ਵਿਚ ਜਿੱਤਾਉ, ਫਿਰ ਵੇਖੋ ਲੋਕਾਂ ਦੀ ਹਾਲਤ ਕਿਵੇਂ ਸੁਧਰਦੀ ਹੈ।