← ਪਿਛੇ ਪਰਤੋ
ਸਾਬਕਾ ਐਡੀਸ਼ਨਲ ਡਾਇਰੈਕਟਰ ਲੋਕ ਸੰਪਰਕ ਜਰਨੈਲ ਸਿੰਘ ਨੂੰ ਸਦਮਾ, ਭਰਾ ਦਾ ਦਿਹਾਂਤ ਚੰਡੀਗੜ੍ਹ, 25 ਜੂਨ, 2022: ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਾਬਕਾ ਐਡੀਸ਼ਨਲ ਡਾਇਰੈਕਟਰ ਜਰਨੈਲ ਸਿੰਘ ਨੂੰ ਉਸ ਸਮੇਂ ਵੱਡਾ ਸਦਮਾ ਲੱਗਾ ਜਦੋਂ ਉਹਨਾਂ ਦੇ ਵੱਡੇ ਭਰਾ ਭਾਗ ਸਿੰਘ ਦਾ ਦਿਲ ਦੇ ਦੌਰੇ ਨਾਲ ਦਿਹਾਂਤ ਹੋ ਗਿਆ। ਖਰੜ ਨਿਵਾਸੀ ਭਾਗ ਸਿੰਘ ਸੀਵਰੇਜ ਬੋਰਡ ਦੇ ਸਾਬਕਾ ਸੁਪਰਡੈਂਟ ਸਨ। ਉਹ 72 ਸਾਲਾਂ ਦੇ ਸਨ। ਉਹ ਆਪਣੇ ਪਿੱਛੇ ਪਤਨੀ ਤੇ ਤਿੰਨ ਪੁੱਤਰ ਛੱਡ ਗਏ ਹਨ ਜਿਨ੍ਹਾਂ ਵਿਚੋਂ ਦੋ ਪੁੱਤਰ ਆਸਟ੍ਰੇਲੀਆ ਵਿੱਚ ਹਨ . ਭਾਗ ਸਿੰਘ ਦੇ ਅੰਤਿਮ ਸਸਕਾਰ ਦੀ ਤਾਰੀਕ ਉਹਨਾਂ ਦੀ ਆਮਦ ਤੋਂ ਬਾਅਦ ਤੈਅ ਹੋਵੇਗੀ।
Total Responses : 267