ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨਵੇਂ ਮੀਲ ਪੱਥਰਾਂ ਨੂੰ ਪ੍ਰਾਪਤ ਕਰਕੇ ਅੱਗੇ ਵਧਦਾ ਹੋਇਆ - ਏ. ਵੇਨੂੰ ਪ੍ਰਸਾਦ
- ਪੀ.ਐਸ.ਟੀ.ਸੀ.ਐਲ. ਦੇ ਮਜ਼ਬੂਤ ਟਰਾਂਸਮਿਸ਼ਨ ਨੈੱਟਵਰਕ ਸਦਕਾ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ 15000 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦਗਾਰ: ਏ. ਵੇਨੂੰ ਪ੍ਰਸਾਦ
ਚੰਡੀਗੜ੍ਹ 25 ਜੂਨ, 2022 - ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੀ ਗਤੀਸ਼ੀਲ ਅਗਵਾਈ ਅਤੇ ਹਰਭਜਨ ਸਿੰਘ ਬਿਜਲੀ ਮੰਤਰੀ ਦੀ ਯੋਗ ਅਗਵਾਈ ਵਿੱਚ ਪੰਜਾਬ ਸਟੇਟ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮਟਿਡ ਨੇ ਹਾਲ ਹੀ ਵਿੱਚ ਕੁਝ ਪ੍ਰੋਜੈਕਟਾਂ ਨੂੰ ਪੂਰਾ ਕੀਤਾ ਹੈ, ਨਵੀਆਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਹੈ ਅਤੇ ਨਵੇਂ ਮੀਲ ਪੱਥਰ ਹਾਸਿਲ ਕੀਤੇ ਹਨ।
ਸੀ.ਐਮ.ਡੀ.ਪੀ.ਐਸ.ਟੀ.ਸੀ.ਐਲ ਏ. ਵੇਨੂੰ ਪ੍ਰਸਾਦ ਨੇ ਦੱਸਿਆ ਕਿ ਪੀ.ਐਸ.ਟੀ.ਸੀ.ਐਲ ਦੇ ਮਜਬੂਤ ਟਰਾਂਸਮਿਸ਼ਨ ਨੈੱਟਵਰਕ ਸਦਕਾ ਪੰਜਾਬ ਵਿੱਚ ਚੱਲ ਰਹੇ ਝੋਨੇ ਦੇ ਸੀਜ਼ਨ ਦੌਰਾਨ 15000 ਮੈਗਾਵਾਟ ਦੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ। ਹਾਲ ਹੀ ਦੇ ਮਹੀਨਿਆਂ ਵਿੱਚ ਪੀਐਸਟੀਸੀਐਲ ਦੀਆਂ ਪ੍ਰਾਪਤੀਆਂ ਬਾਰੇ ਰੋਸ਼ਨੀ ਪਾਉਂਦਿਆਂ ਏ. ਵੇਨੂੰ ਪ੍ਰਸਾਦ ਨੇ ਦਸਿਆ ਕਿ ਹਾਲ ਹੀ ਵਿੱਚ ਪਾਵਰ ਸਿਸਟਮ ਓਪਰੇਟਿੰਗ ਕਾਰਪੋਰੇਸ਼ਨ ਲਿਮਿਟੇਡ ਨੇ ਪੀ.ਐਸ.ਟੀ.ਸੀ.ਐਲ ਦੀ ਏਟੀਸੀ/ਟੀਟੀਸੀ ATC/TTC(ਉਪਲਬਧ ਟ੍ਰਾਂਸਫਰ ਸਮਰੱਥਾ/ਕੁੱਲ ਟ੍ਰਾਂਸਫਰ ਸਮਰੱਥਾ) ਸੀਮਾ ਨੂੰ 7100/7700 ਮੈਗਾਵਾਟ ਤੋਂ ਵਧਾ ਕੇ 8500/9000 ਮੈਗਾਵਾਟ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਪੀ.ਐਸ.ਟੀ.ਸੀ.ਐਲ ਦੀ ਟਰਾਂਸਮਿਸ਼ਨ ਸਮਰੱਥਾ ਵਿੱਚ ਵਾਧੇ ਨਾਲ ਪੰਜਾਬ ਦੀ ਬਿਜਲੀ ਪ੍ਰਣਾਲੀ ਨੂੰ ਮਜ਼ਬੂਤ ਹੋਈ ਹੈ ਜਿਸ ਨਾਲ ਜੋ ਝੋਨੇ ਦੇ ਸੀਜ਼ਨ ਦੌਰਾਨ ਕਰੀਬ 14 ਲੱਖ ਟਿਊਬਵੈੱਲ ਖਪਤਕਾਰਾਂ ਨੂੰ 8 ਘੰਟੇ ਨਿਯਮਤ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਉਦਯੋਗਾਂ ਤੇ ਵੀ ਕੋਈ ਪਾਬੰਦੀ ਨਹੀਂ ਲਗਾਈ ਹੈ। । ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਲੋਡ ਡਿਸਪੈਚ ਸੈਂਟਰ (ਐਸ.ਐਲ.ਡੀ.ਸੀ.), ਪੀ.ਐਸ.ਟੀ.ਸੀ.ਐਲ ਦੀ ਇੱਕ ਵਿਲੱਖਣ ਅਕਾਊਂਟਿੰਗ ਯੂਨਿਟ ਹੈ, ਜੋ ਭਾਰਤ ਦੇ ਉੱਤਰੀ ਖੇਤਰ ਲੋਡ ਡਿਸਪੈਚ ਸੈਂਟਰ ਨਾਲ ਪੰਜਾਬ ਦੀ ਬਿਜਲੀ ਪ੍ਰਣਾਲੀ ਦੇ ਏਕੀਕ੍ਰਿਤ ਸੰਚਾਲਨ (integrated operation) ਨੂੰ ਯਕੀਨੀ ਬਣਾਉਂਦਾ ਹੈ।