ਸੰਗਰੂਰ : ਮੁੱਖ ਟੱਕਰ ਸਿਮਰਨਜੀਤ ਮਾਨ ਤੇ ਗੁਰਮੇਲ ਵਿਚਾਲੇ, ਛੇਵੇਂ ਰਾਊਂਡ ਮਗਰੋਂ ਰੁਝਾਨਾਂ ਵਿਚ ਵੀ ਸਿਮਰਨਜੀਤ ਸਿੰਘ ਮਾਨ ਅੱਗੇ
ਸੰਗਰੂਰ, 26 ਜੂਨ, 2022; ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਦੀ ਵੋਟਾਂ ਦੀ ਗਿਣਤੀ ਵਿਚ ਸ਼ੁਰੂਆਤੀ ਰੁਝਾਨਾਂ ਵਿਚ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ 1450 ਦੇ ਕਰੀਬ ਵੋਟਾਂ ਨਾਲ ਅੱਗੇ ਚੱਲ ਰਹੇ ਹਨ। ਇੱਥੇ ਮੁੱਖ ਮੁਕਾਬਲਾ ਸਿਮਰਨਜੀਤ ਮਾਨ ਤੇ ਆਪ ਦੇ ਗੁਰਮੇਲ ਸਿੰਘ ਵਿਚਾਲੇ ਰਹਿ ਗਿਆ ਹੈ ਤੇ ਭਾਜਪਾ, ਕਾਂਗਰਸ ਤੇ ਅਕਾਲੀ ਦਲ ਪਛੜ ਗਏ ਹਨ।
6ਵੇਂ ਰਾਊਂਡ ਮਗਰੋਂ ਸਿਮਰਨਜੀਤ ਸਿੰਘ ਮਾਨ ਨੂੰ 34702 ਵੋਟਾਂ ਮਿਲੀਆਂ, ਗੁਰਮੇਲ ਸਿੰਘ ਨੂੰ33252 ਵੋਟਾਂ ਮਿਲੀਆਂ। ਕਾਂਗਰਸ ਨੂੰ 9373, ਭਾਜਪਾ ਨੂੰ 6315 ਅਤੇ ਅਕਾਲੀ ਦਲ ਨੂੰ 5587 ਵੋਟਾਂ ਮਿਲੀਆਂ।