ਸੰਗਰੂਰ ਚੋਣ : 9ਵਾਂ ਰਾਊਂਡ ਵਿਚ ਸਿਮਰਨਜੀਤ ਸਿੰਘ ਮਾਨ ਫਿਰ ਲੰਘੇ ਅੱਗੇ, ਗੁਰਮੇਲ ਸਿੰਘ ਪਛੜੇ
ਸੰਗਰੂਰ, 26 ਜੂਨ, 2022: ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਦੇ ਰੁਝਾਨਾਂ ਵਿਚ ਸਿਮਰਨਜੀਤ ਸਿੰਘ ਮਾਨ ਇਕ ਵਾਰ ਫਿਰ ਤੋਂ ਅੱਗੇ ਲੰਘ ਗਏ ਹਨ ਤੇ ਉਹਨਾਂ ਆਪ ਦੇ ਗੁਰਮੇਲ ਸਿੰਘ ਨੂੰ ਪਛਾੜ ਦਿੱਤਾ ਹੈ।
9ਵੇਂ ਰਾਊਂਡ ਦੀ ਗਿਣਤੀ ਮਗਰੋਂ 1132 ਵੋਟਾਂ ਤੋਂ ਅੱਗੇ ਹਨ। ਸਿਮਰਨਜੀਤ ਸਿੰਘ ਮਾਨ ਨੂੰ 69438 ਵੋਟਾਂ ਮਿਲੀਆਂ, ਗੁਰਮੇਲ ਸਿੰਘ ਨੂੰ 68306 ਵੋਟਾਂ ਮਿਲੀਆਂ, ਕਾਂਗਰਸ ਨੂੰ 21804 ਵੋਟਾਂ, ਭਾਜਪਾ ਨੂੰ 16533 ਵੋਟਾਂ ਮਿਲੀਆਂ ਜਦੋਂ ਕਿ ਅਕਾਲੀ ਦਲ ਨੂੰ 11491 ਵੋਟਾਂ ਮਿਲੀਆਂ।