ਸੰਗਰੂਰ ਚੋਣ : 10ਵੇਂ ਰਾਊਂਡ ਵਿਚ ਫਿਰ ਗੁਰਮੇਲ ਸਿੰਘ ਅੱਗੇ ਲੰਘੇ
ਸੰਗਰੂਰ, 26 ਜੂਨ, 2022: ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਵਿਚ ਰੁਝਾਨਾਂ ਵਿਚ ਉਲਟ ਫੇਰ ਜਾਰੀ ਹੈ। ਆਪ ਦੇ ਗੁਰਮੇਲ ਸਿੰਘ ਦੂਜੀ ਵਾਰ ਸਿਮਰਨਜੀਤ ਸਿੰਘ ਮਾਨ ਤੋਂ 18 ਵੋਟਾਂ ਤੋਂ ਅੱਗੇ ਹੋ ਗਏ ਹਨ।
10ਵੇ ਰਾਊਂਡ ਮਗਰੋਂ ਗੁਰਮੇਲ ਸਿੰਘ 74851, ਸਿਮਰਨਜੀਤ ਸਿੰਘ ਮਾਨ ਨੂੰ 74833, ਭਾਜਪਾ ਨੂੰ 17649, ਕਾਂਗਰਸ ਨੂੰ 23744 ਅਤੇ ਅਕਾਲੀ ਦਲ ਨੂੰ 13191 ਵੋਟਾਂ ਮਿਲੀਆਂ ਹਨ। ਹੁਣ ਤੱਕ 2 ਲੱਖ ਤੋਂ ਵੱਧ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਜਦੋਂਕਿ ਕੁੱਲ 7 ਲੱਖ ਤੋਂ ਜ਼ਿਆਦਾ ਵੋਟਾਂ ਦੀ ਗਿਣਤੀ ਹੋਵੇਗੀ।