ਸੰਗਰੂਰ ਚੋਣ : 12ਵੇਂ ਰਾਊਂਡ ਵਿਚ ਫਿਰ ਸਿਮਰਨਜੀਤ ਸਿੰਘ ਮਾਨ ਫਿਰ ਅੱਗੇ ਲੰਘੇ, ਗੁਰਮੇਲ ਸਿੰਘ ਪਛੜੇ
ਸੰਗਰੂਰ, 26 ਜੂਨ, 2022: ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਵਿਚ ਰੁਝਾਨਾਂ ਵਿਚ ਉਲਟ ਫੇਰ ਜਾਰੀ ਹੈ। ਆਪ ਦੇ ਗੁਰਮੇਲ ਸਿੰਘ ਦੂਜੀ ਵਾਰ ਸਿਮਰਨਜੀਤ ਸਿੰਘ ਮਾਨ ਤੋਂ 18 ਵੋਟਾਂ ਤੋਂ ਅੱਗੇ ਹੋਣ ਮਗਰੋਂ 12ਵੇਂ ਗੇੜ ਦੀ ਗਿਣਤੀ ਮਗਰੋਂ 833ਵੋਟਾਂ ਤੋਂ ਪਛੜ ਗਏ ਹਨ।12ਵੇਂ ਗੇੜ ਦੀ ਗਿਣਤੀ ਮਗਰੋਂ ਸਿਮਰਨਜੀਤ ਸਿੰਘ ਮਾਨ ਨੂੰ 85856 ਵੋਟਾਂ ਮਿਲੀਆਂ, ਗੁਰਮੇਲ ਸਿੰਘ ਨੂੰ 85223, ਭਾਜਪਾ ਨੂੰ 21410, ਕਾਂਗਰਸ ਨੂੰ 27881 ਅਤੇ ਅਕਾਲੀ ਦਲ ਨੂੰ 15051 ਵੋਟਾਂ ਮਿਲੀਆਂ ਹਨ।