ਸੰਗਰੂਰ ਚੋਣ : 14ਵੇਂ ਰਾਊਂਡ ਵਿਚ ਫਿਰ ਗੁਰਮੇਲ ਸਿੰਘ ਫਿਰ ਅੱਗੇ ਲੰਘੇ, ਸਿਮਰਨਜੀਤ ਮਾਨ ਪਛੜੇ
ਸੰਗਰੂਰ, 26 ਜੂਨ, 2022: ਸੰਗਰੂਰ ਹਲਕੇ ਦੀ ਜ਼ਿਮਨੀ ਚੋਣ ਵਿਚ ਵੋਟਾਂ ਦੀ ਗਿਣਤੀ ਵਿਚ ਰੁਝਾਨਾਂ ਵਿਚ ਉਲਟ ਫੇਰ ਜਾਰੀ ਹੈ। ਆਪ ਦੇ ਗੁਰਮੇਲ ਸਿੰਘ ਤੀਜੀ ਵਾਰ ਸਿਮਰਨਜੀਤ ਸਿੰਘ ਮਾਨ ਤੋਂ 792 ਵੋਟਾਂ ਤੋਂ ਅੱਗੇ ਹੋ ਗਏ ਹਨ ਤੇ 14ਵੇਂ ਗੇੜ ਮਗਰੋਂ ਸਿਮਰਨਜੀਤ ਸਿੰਘ ਮਾਨ ਪਛੜ ਗਏ ਹਨ।
14ਵੇਂ ਗੇੜ ਮਗਰੋਂ ਗੁਰਮੇਲ ਸਿੰਘ ਨੂੰ 100965 ਵੋਟਾਂ ਮਿਲੀਆਂ ਹਨ ਜਦੋਂ ਸਿਮਰਨਜੀਤ ਸਿੰਘ ਮਾਨ ਨੂੰ 100173 ਵੋਟਾਂ ਮਿਲੀਆਂ ਹਨ। ਭਾਜਪਾ ਨੂੰ26197 ਵੋਟਾਂ, ਕਾਂਗਰਸ ਨੂੰ 33506 ਅਤੇ ਅਕਾਲੀ ਦਲ ਨੂੰ 17890 ਵੋਟਾਂ ਮਿਲੀਆਂ ਹਨ।