ਸੰਗਰੂਰ ਜ਼ਿਮਨੀ ਚੋਣ : ਹੁਣ ਤਕ 50 ਫ਼ੀ ਸਦੀ ਵੋਟਾਂ ਦੀ ਗਿਣਤੀ ਮੁਕੰਮਲ, ਵੇਖੋ ਹੁਣ ਤਕ ਦਾ ਨਤੀਜਾ
ਸੰਗਰੂਰ, 26 ਜੂਨ, 2022: ਹੁਣ ਤਕ ਦੀ ਤਾਜ਼ਾ ਰਿਪੋਰਟ ਮੁਤਾਬਕ 50 ਫ਼ੀ ਸਦੀ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ ਅਤੇ ਸ਼੍ਰੋਮਣੀ ਅਕਾਲੀ ਦਲ(ਅ) ਅਤੇ AAP ਵਿਚਾਲੇ ਫ਼ਸਵਾਂ ਮੁਕਾਬਲਾ ਚਲ ਰਿਹਾ ਹੈ।
ਦਰਅਸਲ ਸੰਗਰੂਰ ਜ਼ਿਮਨੀ ਚੋਣ ਦੀਆਂ ਵੋਟਾਂ ਦੀ ਗਿਣਤੀ ਵਿਚ ਹੁਣ ਤਾਜ਼ਾ ਰਿਪੋਰਟ ਮੁਤਾਬਕ ਇਕ ਵਾਰ ਫਿਰ ਸਿਮਰਨਜੀਤ ਸਿੰਘ ਮਾਨ ਅੱਗੇ ਚਲ ਰਹੇ ਹਨ। ਦਰਅਸਲ ਲੱਗਭਗ 4831 ਵੋਟਾਂ ਦੀ ਲੀਡ ਨਾਲ ਸਿਮਰਨਜੀਤ ਸਿੰਘ ਮਾਨ ਲੱਗੇ ਚਲ ਰਹੇ ਹਨ। ਹੁਣ ਤਕ ਅੱਧੀਆਂ ਵੋਟਾਂ ਦੀ ਗਿਣਤੀ ਹੋ ਚੁੱਕੀ ਹੈ।