ਨਾਜਾਇਜ਼ ਸ਼ਰਾਬ ਦੀਆਂ ਪੇਟੀਆਂ ਸਮੇਤ ਤਸਕਰ ਕਾਬੂ
ਜਲੰਧਰ 26 ਜੂਨ 2022 - ਥਾਣਾ ਰਾਮਾਮੰਡੀ ਪੁਲਿਸ ਸਟਾਫ਼ ਨੇ ਮੁਖ਼ਬਰੀ ਦੇ ਆਧਾਰ 'ਤੇ ਨਾਕਾਬੰਦੀ ਕਰਕੇ ਇੱਕ ਗੱਡੀ 'ਚੋਂ 45 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀਆਂ । ਇਹ ਸਸਤੀ ਸ਼ਰਾਬ ਚੰਡੀਗੜ੍ਹ ਤੋਂ ਜਲੰਧਰ ਲਿਆਂਦੀ ਜਾ ਰਹੀ ਸੀ। ਏਸੀਪੀ ਨਿਰਮਲ ਸਿੰਘ ਨੇ ਦੱਸਿਆ ਕਿ ਰਾਮਾਮੰਡੀ ਦੀ ਪੁਲੀਸ ਪਾਰਟੀ ਏਐਸਆਈ ਗੌਰੀਸ਼ੰਕਰ ਅਤੇ ਸਤਨਾਮ ਸਿੰਘ ਦੀ ਅਗਵਾਈ ਵਿੱਚ ਸੂਰਿਆ ਐਨਕਲੇਵ ਨੇੜੇ ਗਸ਼ਤ ’ਤੇ ਸੀ। ਚੌਗਿੱਟੀ ਵਿੱਚ ਸੂਰਿਆ ਐਨਕਲੇਵ ਦੇ ਸਾਹਮਣੇ ਅੰਡਰ ਪਾਸ ’ਤੇ ਰੂਟੀਨ ਦੀ ਚੈਕਿੰਗ ਕਰ ਰਹੇ ਸੀ ।
ਇਸ ਦੌਰਾਨ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਨਾਜਾਇਜ਼ ਸ਼ਰਾਬ ਦੀ ਸਪਲਾਈ ਹੋ ਰਹੀ ਹੈ। ਪੁਲਸ ਨੇ ਸੂਚਨਾ ਮਿਲਣ 'ਤੇ ਚੌਗਿੱਟੀ ਬਾਈਪਾਸ 'ਤੇ ਲਾਗੇ ਨਾਕਾਬੰਦੀ ਕਰ ਦਿੱਤੀ। ਨਾਕੇ ’ਤੇ ਲਾਲ ਰੰਗ ਦੀ ਟਵੇਰਾ ਗੱਡੀ ਨੰਬਰ ਪੀ.ਬੀ.09-9665 ਆਈ। ਪੁਲੀਸ ਨੇ ਜਦੋਂ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਸ ਵਿੱਚੋਂ ਅੰਗਰੇਜ਼ੀ ਸ਼ਰਾਬ ਦੀਆਂ 45 ਪੇਟੀਆਂ ਬਰਾਮਦ ਹੋਈਆਂ। ਗੱਡੀ 'ਚੋਂ ਜੋ ਸ਼ਰਾਬ ਬਰਾਮਦ ਹੋਈ ਇਹ ਸਸਤੀ ਸ਼ਰਾਬ ਚੰਡੀਗੜ੍ਹ ਤੋਂ ਜਲੰਧਰ ਲਿਆਂਦੀ ਜਾ ਰਹੀ ਸੀ।
ਸ਼ਰਾਬ ਸਮੇਤ ਫੜੇ ਗਏ ਵਿਅਕਤੀ ਦੀ ਪਛਾਣ ਮਨਪ੍ਰੀਤ ਉਰਫ਼ ਮੋਨੂੰ ਪੁੱਤਰ ਕੁਲਦੀਪ ਸਿੰਘ ਵਾਸੀ ਪੱਟੀ ਰਾਜਪੁਰਾ (ਬਟਾਲਾ) ਵਜੋਂ ਹੋਈ ਹੈ। ਫੜਿਆ ਗਿਆ ਵਿਅਕਤੀ ਨਸ਼ਾ ਤਸਕਰ ਹੈ। ਸ਼ਰਾਬ ਤਸਕਰੀ ਦੇ ਮਾਮਲੇ ਦਰਜ ਹਨ l