ਨਬਾਲਗ ਲੜਕੀ ਨਾਲ ਬਲਾਤਕਾਰ ਦੇ ਦੋਸ਼ 'ਚ ਇਕ ਨਾਮਜ਼ਦ
ਰੋਹਿਤ ਗੁਪਤਾ
ਗੁਰਦਾਸਪੁਰ 26 ਜੂਨ 2022 - 14 ਸਾਲਾਂ ਦੀ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਥਾਣਾ ਸਿਟੀ ਗੁਰਦਾਸਪੁਰ ਪੁਲਿਸ ਨੇ ਇੱਕ ਵਿਅਕਤੀ ਨੂੰ ਨਾਮਜ਼ਦ ਕੀਤਾ ਹੈ। ਮਾਮਲਾ ਲੜਕੀ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ ਡੀ ਐਸ ਪੀ ਰੈਂਕ ਦੇ ਅਧਿਕਾਰੀ ਦੀ ਇਨਕੁਆਰੀ ਤੋਂ ਬਾਅਦ ਦਰਜ ਕੀਤਾ ਗਿਆ ਹੈ।
ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਲੜਕੀ ਦੀ ਮਾਂ ਨੇ ਕਿਹਾ ਸੀ ਕਿ ਉਸਨੇ ਆਪਣੇ ਘਰ ਵਿੱਚ ਖੁੱਲੀ ਜਗਾ ਹੋਣ ਕਰਕੇ ਗੱਡੀਆਂ ਦੀ ਕਿਰਾਏ ਤੇ ਪਾਰਕਿੰਗ ਦਾ ਕੰਮ ਖੋਲਿਆ ਹੋਇਆ ਹੈ ਜਿਥੇ ਦੋਸੀ ਵਿਜੈ ਕੁਮਾਰ ਉਰਫ ਸਾਬੀ ਮੱਲੀ ਪੁਤਰ ਰਤਨ ਚੰਦ ਵਾਸੀ ਹਰਦਾਨ ਆਪਣੀ ਗੱਡੀ ਪਾਰਕਿੰਗ ਕਰਦਾ ਸੀ ਜਿਸ ਕਰਕੇ ਉਸਦੇ ਵਿਜੇ ਕੁਮਾਰ ਨਾਲ ਆਪਸੀ ਪ੍ਰੇਮ ਸਬੰਧ ਬਣ ਗਏ।
30 ਅਗਸਤ 2021 ਨੂੰ ਉਸ ਦੀ ਲੜਕੀ ਉਮਰ 14 ਸਾਲ ਘਰ ਵਿੱਚ ਇੱਕਲੀ ਸੀ ਤਾਂ ਦੋਸੀ ਨੇ ਉਸਦੇ ਕਮਰੇ ਵਿੱਚ ਆ ਕੇ ਉਸਨੂੰ ਡਰਾ ਧਮਕਾ ਕੇ ਉਸ ਨਾਲ ਬਲਾਤਕਾਰ ਕੀਤਾ ਅਤੇ ਇਸ ਤੋਂ ਬਾਅਦ ਉਸ ਦੀ ਲੜਕੀ ਨਾਲ ਕਈ ਵਾਰ ਉਸਦੀ ਮਰਜੀ ਤੋਂ ਬਿਨਾਂ ਬਲਾਤਕਾਰ ਕੀਤਾ। ਬੀਤੇ ਦਿਨੀਂ ਲੜਕੀ ਨੇ ਇਸ ਬਾਰੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ।
ਮਾਮਲੇ ਦੀ ਤਫਤੀਸ਼ ਡੀ ਐਸ ਪੀ ਰੈਂਕ ਦੇ ਅਧਿਕਾਰੀ ਵੱਲੋਂ ਕਰਨ ਤੋਂ ਬਾਅਦ ਦੋਸ਼ੀ ਦੇ ਖਿਲਾਫ ਥਾਣਾ ਸਿਟੀ ਗੁਰਦਾਸਪੁਰ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।