ਦਹੇਜ ਵਿਚ ਮੰਗਦਾ ਸੀ ਕਾਰ, ਪਰਚ ਦਰਜ
ਰੋਹਿਤ ਗੁਪਤਾ
ਗੁਰਦਾਸਪੁਰ 26 ਜੂਨ 2022 - ਪੁਲਿਸ ਸਟੇਸ਼ਨ ਸਿਟੀ ਗੁਰਦਾਸਪੁਰ ਅਧੀਨ ਪੈਂਦੇ ਇੱਕ ਇਲਾਕੇ ਦੀ ਵਸਨੀਕ ਵਿਆਹੁਤਾ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਤੇ ਦਾਜ ਵਿੱਚ ਕਾਰ ਦੀ ਮੰਗ ਕਰਨ ਤੇ ਪਤੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਮੋਨਿਕਾ ਗਿੱਲ ਪੁੱਤਰੀ ਲੇਟ ਮੋਹਨ ਗਿੱਲ ਵਾਸੀ ਗੁਰਦਾਸਪੁਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਰਾਹੀ ਦੱਸਿਆ ਕਿ ਉਸ ਦਾ ਵਿਆਹ 15 ਫ਼ਰਵਰੀ 2021 ਨੂੰ ਗੋਰਵ ਕੁਮਾਰ ਪੁੱਤਰ ਬੂਟਾ ਰਾਮ ਵਾਸੀ ਜਲੰਧਰ ਨਾਲ ਹੋਇਆ ਸੀ । ਵਿਆਹ ਤੋ ਬਾਅਦ ਉਸ ਦਾ ਪਤੀ ਦਾਜ ਦੀ ਖ਼ਾਤਰ ਉਸ ਨੂੰ ਤੰਗ ਪਰੇਸ਼ਾਨ ਕਰਦੇ ਸਨ , ਦਹੇਜ ਵਿੱਚ ਕਾਰ ਦੀ ਮੰਗ ਕਰਦਾ ਸੀ ।
ਉਸ ਦੇ ਮਾਪਿਆ ਵੱਲੋਂ ਦਿੱਤਾ ਇਸਤਰੀ ਧੰਨ ਵੀ ਉਕਤਾਂ ਨੇ ਖੁਰਦ-ਬੁਰਦ ਕਰ ਦਿੱਤਾ ਹੈ।ਸ਼ਿਕਾਇਤ ਕਰਤਾ ਪਿੱਛਲੇ 6 ਮਹੀਨੇ ਤੋ ਆਪਣੇ ਘਰ ਰਹਿ ਰਹੀ ਹੈ । ਸਹਾਇਕ ਸਬ ਇੰਸਪੈਕਟਰ ਜਗਦੀਸ਼ ਸਿੰਘ ਨੇ ਦੱਸਿਆ ਕਿ ਮੋਨਿਕਾ ਗਿੱਲ ਵੱਲੋਂ ਕੀਤੀ ਸ਼ਿਕਾਇਤ ਦੀ ਜਾਂਚ ਉਪ ਪੁਲਿਸ ਕਪਤਾਨ ਸਪੈਸ਼ਲ ਬਰਾਂਚ ਗੁਰਦਾਸਪੁਰ ਵੱਲੋਂ ਕਰਨ ਉਪਰਾਂਤ ਗੋਰਵ ਕੁਮਾਰ ਵਿਰੁੱਧ ਧਾਰਾ 498 ਏ ਅਤੇ 406 ਅਧੀਨ ਮਾਮਲਾ ਦਰਜ ਕਰਕੇ ਅੱਗੇ ਕਾਰਵਾਈ ਕੀਤੀ ਜਾ ਰਹੀ ਹੈ ।