ਹੈਰੋਇਨ ਸਮੇਤ ਪਤੀ-ਪਤਨੀ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ 26 ਜੂਨ 2022 - ਥਾਨਾ ਦੀਨਾਨਗਰ ਪੁਲਿਸ ਨੇ ਰੁੜ੍ਹ ਜਾਣੇ ਨੇ ਜਦੋ ਇੱਕ ਜੋੜੇ ਨੂੰ ਗ੍ਰਿਫ਼ਤਾਰ ਕਰਕੇ ਸੌ ਗ੍ਰਾਮ ਹੈਰੋਇਨ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਥਾਨਾ ਦੀਨਾਨਗਰ ਦੇ ਐਸਐਚਓ ਕਪਿਲ ਕੌਸ਼ਲ ਨੇ ਦੱਸਿਆ ਕਿ ਏ ਐਸ ਆਈ ਰਜੀਵ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਪਨਿਆੜ ਫਾਟਕ ਤੇ ਨਾਕਾ ਲਗਾਇਆ ਹੋਇਆ ਸੀ।
ਮੁਖ਼ਬਰ ਦੀ ਇਤਲਾਹ ਤੇ ਜੋਗਿੰਦਰ ਕੁਮਾਰ ੑੑ ਉਰਫ ਸੋਨੂੰ ਪੁੱਤਰ ਲੇਟ ਅਜੀਤ ਕੁਮਾਰ, ਕਿਰਨ ਕੁਮਾਰੀ ਪਤਨੀ ਜੋਗਿੰਦਰ ਕੁਮਾਰ ਵਾਸੀਆਂਨ ਗਾਂਧੀਆ ਕਲੋਨੀ ਨੂੰ ਮੋਟਰਸਾਇਕਲ ਨੰਬਰੀ ਪੀਬੀ.02-.6123 ਮਾਰਕਾ ਬੁੱਲਟ ਸਮੇਤ ਕਾਬੂ ਕਰਕੇ ਦੋਸੀਆਂ ਅਤੇ ਮੋਟਰਸਾਇਕਲ ਦੀ ਤਲਾਸੀ ਕੀਤੀ।ਤਲਾਸੀ ਦੋਰਾਨ ਮੋਟਰਸਾਇਕਲ ਦੇ ਹੈਂਡਲ ਨਾਲ ਟੰਗੇ ਮੋਮੀ ਲਿਫਾਫੈ ਨੂੰ ਚੈਕ ਕੀਤਾ ਜਿਸ ਵਿਚੋ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਹੈ।ਪੁੱਛਗਿੱਛ ਦੋਰਾਂਨ ਦੋਸਣ ਕਿਰਨ ਕੁਮਾਰੀ ਨੇ ਦੱਸਿਆ ਕਿ ਇਹ ਹੈਰੋਇਨ ਉਸਦੀ ਭਰਜਾਈ ਰਮਤਾ ਪਤਨੀ ਰਾਜ ਕੁਮਾਰ ਵਾਸੀ ਕੋਠੇ ਚੋਰਲੀ ਬਿਸਨਾਹ ਜੰਮੂ ਨੇ ਰੋਹਿਤ ਸਾਲੂ ਪੁੱਤਰ ਘੋਲੀ ਵਾਸੀ ਭਦਰੋਆ ਜਿਲਾ ਕਾਂਗੜਾ ਦੇ ਹੱਥ ਭੇਜੀ ਸੀ ਜਿਸਨੂੰ ਅਸੀ ਬੱਸ ਸਟੈਂਡ ਦੀਨਾਨਗਰ ਦੇ ਪਿੱਛਲੇ ਪਾਸੇ ਤੋਂ ਲੈ ਕੇ ਆਪਣੇ ਘਰ ਨੂੰ ਜਾ ਰਹੇ ਸੀ।
ਦੋਸ਼ੀਆਂ ਨੇ ਦੱਸਿਆ ਕਿ ਹੈਰੋਇਨ ਦੇਣ ਤੋਂ ਬਾਅਦ ਰੋਹਿਤ ਉਰਫ ਵਾਪਸ ਹਿਮਾਚਲ ਚਲਾ ਗਿਆ ਸੀ। ਜਾਂਚ ਅਧਿਕਾਰੀ ਐੱਸਆਈ ਰਾਜੀਵ ਕੁਮਾਰ ਨੇ ਦੱਸਿਆ ਕਿ 4 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਪਤੀ-ਪਤਨੀ ਜੋਗਿੰਦਰ ਕੁਮਾਰ ਅਤੇ ਕਿਰਨ ਕੁਮਾਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਰਮਤਾ ਅਤੇ ਰੋਹਿਤ ਦੀ ਤਲਾਸ਼ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ।