ਸੀਨੀਅਰ IPS ਨੇ ਨੌਕਰੀ ਤੋਂ ਦਿੱਤਾ ਅਸਤੀਫਾ
ਚੰਡੀਗੜ੍ਹ, 26 ਜੂਨ, 2022: ਜੰਮੂ-ਕਸ਼ਮੀਰ ਕੇਡਰ ਦੇ 2000 ਬੈਚ ਦੇ ਆਈਪੀਐਸ ਅਧਿਕਾਰੀ ਬਸੰਤ ਰੱਥ ਨੇ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਬਸੰਤ ਰੱਥ, ਜੋ ਕਿ ਆਈਜੀਪੀ ਦਾ ਰੈਂਕ ਸੰਭਾਲ ਰਿਹਾ ਹੈ, ਜੁਲਾਈ 2020 ਤੋਂ ਐਮਐਚਏ ਦੁਆਰਾ ਜਾਰੀ ਕੀਤੇ ਗਏ ਆਦੇਸ਼ ਦੇ ਅਧੀਨ ਦੁਰਵਿਹਾਰ ਕਾਰਨ ਮੁਅੱਤਲ ਹੈ।
ਕੱਲ੍ਹ ਉਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਇੱਛਾ ਪ੍ਰਗਟਾਈ ਸੀ।