ਲੁਧਿਆਣਾ: ਇੰਪਰੂਵਮੈਂਟ ਟਰੱਸਟ ਦੀ ਲਾਪ੍ਰਵਾਹੀ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਪ੍ਰੇਸ਼ਾਨੀ
ਸੁਖਮਿੰਦਰ ਭੰਗੂ
ਲੁਧਿਆਣਾ 26 ਜੂਨ 2022 - ਨਗਰ ਸੁਧਾਰ ਟਰੱਸਟ ਲੁਧਿਆਣਾ ਵੱਲੋਂ ਕੀਤੀ ਜਾਰੀ ਘੋਰ ਲਾਪ੍ਰਵਾਹੀ ਤੇ ਜਾਣ ਬੁੱਝ ਕੇ ਕੀਤੀ ਜਾ ਰਹੀ ਅਣਦੇਖੀ ਕਾਰਨ ਪੈਦਲ ਚੱਲਣ ਵਾਲਿਆਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੜਕਾਂ ਤੇ ਚੱਲਣ ਲਈ ਮਜਬੂਰ ਹੋਣਾ ਪੈ ਰਿਹਾ ਹੈ । ਕਈ ਵਾਰ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕੀਤੀ ਗਈ ਪਰ ਉਹ ਲੰਘਦਾ ਜਾਣ ਬੁੱਝ ਕੇ ਅਫ਼ਸਰਾਂ ਕਰ ਰਹੇ ਹਨ । ਉੱਘੇ ਸਮਾਜ ਸੇਵਕ ਤੇ ਆਰਟੀਆਈ ਸਕੱਤਰ ਸ੍ਰੀ ਅਰਵਿੰਦ ਸ਼ਰਮਾ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਨਗਰ ਪੱਖੋਵਾਲ ਰੋਡ ਮੇਨ ਰੋਡ ਜੋ ਕਿ ਸੀ ਡੀ ਈ ਐਫ ਅਤੇ ਜੀ ਬਲਾਕ ਨੂੰ ਜੋੜਦੀ ਹੈ ਤੇ ਸਿਟੀ ਸੈਂਟਰ ਬਾਲਾ ਮੇਨ ਰਸਤਾ ਹੈ ।
ਉੱਥੇ ਆਸਪਾਸ ਸੜਕਾਂ ਤੇ ਯੋਗ ਫੁੱਟਪਾਥ ਆਮ ਲੋਕਾਂ ਦੇ ਚੱਲਣ ਲਈ ਬਣਾਏ ਹੋਏ ਹਨ ਉਨ੍ਹਾਂ ਫੁੱਟਪਾਥਾਂ ਤੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਠੇਕੇਦਾਰ ਵੱਲੋਂ ਨਿਰਮਾਣ ਸਮੱਗਰੀ ਮਤਲਬ ਰੇਤਾ ਬਜਰੀ ਆਦਿ ਸੁਟਵਾ ਕੇ ਕਬਜ਼ਾ ਕੀਤਾ ਹੋਇਆ ਹੈ ਜਿਸ ਕਾਰਨ ਪੈਦਲ ਚੱਲਣ ਵਾਲੇ ਲੋਕਾਂ ਨੂੰ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਸੜਕ ਤੇ ਚਲਣਾ ਪੈਂਦਾ ਹੈ ਇਸ ਗੱਲ ਦੀ ਗਵਾਹੀ ਤਸਵੀਰ ਦੇ ਰਹੀ ਹੈ ।
ਸ੍ਰੀ ਸ਼ਰਮਾ ਨੇ ਦੱਸਿਆ ਕਿ ਇਕ ਗੱਲ ਹੋਰ ਕਾਬਲੇ ਗੌਰ ਹੈ ਕਿ ਅਜੇ ਕੁਝ ਹੀ ਸਮੇਂ ਪਹਿਲਾਂ ਜਿੱਥੇ ਠੇਕੇਦਾਰ ਨੇ ਨਿਰਮਾਣ ਸਮੱਗਰੀ ਰੱਖੀ ਹੋਈ ਹੈ ਉਥੇ ਲੁਧਿਆਣਾ ਇੰਪਰੂਵਮੈਂਟ ਟਰੱਸਟ ਨੇ ਨਵੀਆਂ ਇੰਟਰਲੌਕ ਟਾਈਲਾਂ ਲਗਾਈਆਂ ਗਈਆਂ ਹਨ ਜੋ ਕਿ ਖ਼ਰਾਬ ਹੋ ਰਹੀਆਂ ਹਨ ।ਇਹ ਸਭ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੀ ਲਾਪ੍ਰਵਾਹੀ ਦਾ ਨਤੀਜਾ ਹੈ ।ਇਸ ਮੰਤਰੀ ਸ਼ਹੀਦ ਭਗਤ ਸਿੰਘ ਨਗਰ ਵਿਚੋਂ ਰਾਜੀਵ ਐਨਕਲੇਵ ਫਲੈਟਸ ਲੁਧਿਆਣਾ ਇੰਪਰੂਵਮੈਂਟ ਟਰੱਸਟ ਬਣਾ ਰਿਹਾ ਹੈ ਉਨ੍ਹਾਂ ਫਲੈਟਾਂ ਵਿਚ ਵਰਤੀ ਜਾ ਰਹੀ ਨਿਰਮਾਣ ਸਮੱਗਰੀ ਗਲਤ ਢੰਗ ਨਾਲ ਠੇਕੇਦਾਰ ਨੇ ਫੁੱਟਪਾਥ ਤੇ ਨਵੀਂਆਂ ਬਣੀਆਂ ਇੰਟਰਲਾਕ ਟਾਈਲਾਂ ਉੱਪਰ ਸੁਟਵਾ ਰੱਖੀ ਹੈ ।ਜਿਸ ਦੀ ਕਈ ਵਾਰ ਸ਼ਿਕਾਇਤ ਵੀ ਕੀਤੀ ਗਈ ਹੈ ਪਰ ਨਤੀਜਾ ਕੁਝ ਵੀ ਨਹੀਂ ਨਿਕਲ ਰਿਹਾ ।
ਸ਼ਰਮਾ ਨੇ ਦੱਸਿਆ ਹੋਰ ਤਾਂ ਹੋਰ ਨਿਰਮਾਣ ਸਮੱਗਰੀ ਜਿੱਥੇ ਸੁੱਟੀ ਗਈ ਹੈ ਉੱਥੇ ਲੱਗੇ ਦਰੱਖਤ ਵੀ ਨਿਰਮਾਣ ਸਮੱਗਰੀ ਨੇ ਘੇਰ ਲਏ ਹਨ ਉਨ੍ਹਾਂ ਨੂੰ ਹਵਾ ਪਾਣੀ ਕੁਝ ਵੀ ਨਹੀਂ ਮਿਲ ਰਿਹਾ ਵਿੱਚ ਸ਼ਹਿਦ ਸ੍ਰੀ ਸ਼ਰਮਾ ਵੱਲੋਂ ਦਿੱਲੀ ਨੈਸ਼ਨਲ ਗਰੀਨ ਟ੍ਰਿਬਿਊਨ ਭਾਰਤ ਨੂੰ ਕੀਤੀ ਜਾ ਚੁੱਕੀ ਹੈ । ਸ੍ਰੀ ਸ਼ਰਮਾ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਨ ਕਿ ਉਹ ਇਸ ਪਾਸੇ ਵੱਲ ਧਿਆਨ ਦੇਣਗੇ ਜੋ ਸਮੱਗਰੀ ਫੁੱਟਪਾਥ ਉਪਰ ਪਈ ਹੈ ਉਸ ਸਮੱਗਰੀ ਨੂੰ ਉਥੋਂ ਹਟਾਇਆ ਜਾਏਗਾ ।
ਦੂਜੇ ਪਾਸੇ ਜਦੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਸੁਪਰਡੈਂਟ ਇੰਜੀਨੀਅਰ ਸ੍ਰੀ ਬੂਟਾ ਰਾਮ ਹੋਣ ਤੇ ਗੱਲ ਕੀਤੀ ਹੀ ਤੁਹਾਨੂੰ ਨੇ ਆਖਿਆ ਕਿ ਕੱਲ੍ਹ ਸਵੇਰੇ ਹੀ ਉਸ ਨੂੰ ਨੋਟਿਸ ਦਿੱਤਾ ਜਾਏਗਾ ਤੇ ਜੋ ਉਨ੍ਹਾਂ ਵੱਲੋਂ ਬਜਰੀ ਵਗੈਰਾ ਖਿਲਰੀ ਪਈ ਹੈ ਉਹ ਸਭ ਠੀਕ ਕਰਵਾ ਦਿੱਤੀ ਜਾਵੇਗੀ ।
ਸ੍ਰੀ ਸ਼ਰਮਾ ਵੱਲੋਂ ਵਾਰ ਵਾਰ ਸ਼ਿਕਾਇਤ ਕਰਨ ਤੇ ਵੀ ਇਸ ਸਭ ਕੁਝ ਠੀਕ ਹੋਣਾ ਇਸ ਤਰ੍ਹਾਂ ਜਾਪਦਾ ਹੈ ਕਿ ਲੁਧਿਆਣਾ ਇੰਪਰੂਵਮੈਂਟ ਟਰੱਸਟ ਦੇ ਅਧਿਕਾਰੀਆਂ ਦੀ ਠੇਕੇਦਾਰ ਨਾਲ ਕੋਈ ਮਿਲੀ ਹੈ ।