ਫਾਈਲ ਤੇ ਵੀਜ਼ੇ ਵਿਚ ਦੇਰੀ ਹੋਣ ਕਰਕੇ ਆਈਲੈਟਸ ਇੰਸਟੀਚਿਊਟਸ ਦੇ ਖਿਲਾਫ ਰੋਸ ਪ੍ਰਦਰਸ਼ਨ
- ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਨੇ ਪੀੜਤ ਦੇ ਹੱਕ 'ਚ ਦਿੱਤਾ ਧਰਨਾ
ਦੀਪਕ ਗਰਗ
ਕੋਟਕਪੂਰਾ, 26 ਜੂਨ 2022 :- ਬੀਤੇ ਦਿਨੀਂ ਪਿੰਡ ਮਲੱਣ ਦੇ ਵਸਨੀਕ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਇਕ ਕਿਸਾਨ ਦੇ ਨਾਲ ਕੋਟਕਪੂਰਾ ਦੇ ਇੱਕ ਪ੍ਰਾਈਵੇਟ ਆਈਲੈਟਸ ਇੰਸਟੀਚਿਊਟਸ ਵੱਲੋਂ ਉਸਨੂੰ ਕਨੇਡਾ ਭੇਜਣ ਲਈ ਲਗਾਈ ਗਈ ਫਾਈਲ ਤੇ ਵੀਜ਼ੇ ਵਿਚ ਕੀਤੀ ਜਾ ਰਹੀ ਦੇਰੀ ਅਤੇ ਕਿਸਾਨ ਦੀ ਫਾਈਲ ਦਾ ਸਹੀ ਸਟੇਟਸ ਨਾ ਦੱਸਣ ਦੇ ਸਬੰਧ ਵਿਚ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਕੇ ਪੀੜਤ ਪਰਿਵਾਰ ਦੇ ਹੱਕ 'ਚ ਆਕੇ ਕੋਟਕਪੂਰਾ ਦੇ ਮੋਗਾ ਰੋਡ ਤੇ ਨੇੜੇ ਡੀਐਸਪੀ ਦਫਤਰ ਸੀਆਈਡੀ ਦਫਤਰ ਦੇ ਬਿਲਕੁਲ ਸਾਹਮਣੇ ਰੋਡਜਾਮ ਕਰਕੇ ਧਰਨਾ ਦਿੰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਨਾਲ ਹੀ ਪ੍ਰਾਈਵੇਟ ਆਈਲੈਟਸ ਇੰਸਟੀਚਿਊਟਸ ਦੇ ਖਿਲਾਫ ਨਾਰੇਬਾਜ਼ੀ ਵੀ ਕੀਤੀ ਗਈ ਜਿਸਦੇ ਵਿਰੁੱਧ ਇਹ ਕਾਰਵਾਈ ਉਲੀਕੀ ਗਈ ਹੈ। ਇਸ ਦੌਰਾਣ ਲਗਭਗ ਆਵਾਜਾਈ ਵੀ ਬੁਰੀ ਤਰਾਂ ਪ੍ਰਭਾਵਿਤ ਹੋਈ।
ਬੀਕੇਯੂ ਏਕਤਾ ਉਗਰਾਹਾਂ ਵਿਚ ਮੌਜੂਦ ਨੱਥਾ ਸਿੰਘ ਰੌੜੀਕਪੂਰਾ, ਬਿੱਟੂ ਸਿੰਘ ਮੱਲਣ, ਤੇ ਉਕਤ ਕਿਸਾਨ ਯੂਨੀਅਨ ਦੇ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਪਿੰਡ ਮਲੱਣ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਸਨੀਕ ਲਗਭਗ 27 ਸਾਲਾ ਕਿਸਾਨ ਗੁਰਬਾਜ ਸਿੰਘ ਪੁੱਤਰ ਲਖਵੀਰ ਸਿੰਘ ਨੇ ਆਪਣੀ ਕਨੇਡਾ ਦੀ ਫਾਈਲ ਕੋਟਕਪੂਰਾ ਦੇ ਇਕ ਪ੍ਰਾਈਵੇਟ ਇੰਸਟੀਚਿਊਟਸ ਦੇ ਵੱਲੋਂ ਤਕਰੀਬਨ ਬੀਤੇ 11 ਮਹੀਨੇਆਂ ਪਹਿਲਾਂ ਲਗਵਾਈ ਗਈ ਸੀ ਤੇ ਉਨਾਂ ਦੇ ਮੁਤਾਬਕ ਗੁਰਬਾਜ ਸਿੰਘ ਨੂੰ 4-5 ਮਹੀਨੇਆਂ ਦਾ ਸਮਾਂ ਦੇਣ ਤੋਂ ਬਾਅਦ ਵੀ ਉਸਨੂੰ ਉਸਦੀ ਫਾਈਲ ਦਾ ਕੋਈ ਸਟੇਟਸ ਨਹੀਂ ਦੱਸਿਆ ਜਾ ਰਿਹਾ ਸੀ ਤੇ ਉਨਾਂ ਦੇ ਮੁਤਾਬਕ ਉਕਤ ਗੁਰਬਾਜ ਸਿੰਘ ਦੀ ਫਾਈਲ ਤੇ ਵੀਜ਼ੇ ਵਿਚ ਵੀ ਦੇਰੀ ਵੀ ਕੀਤੀ ਜਾ ਰਹੀ ਸੀ ਜਿਸਦੇ ਚੱਲਦਿਆਂ ਸਾਡੀ ਯੂਨੀਅਨ ਵੱਲੋਂ ਪੀੜਤ ਦੇ ਹੱਕ 'ਚ ਆਕੇ ਧਰਨਾ ਦਿੱਤਾ ਗਿਆ ਤੇ ਪੀੜਤ ਲਈ ਇੰਸਾਫ ਦੀ ਮੰਗ ਕੀਤੀ।
ਇਸ ਸਬੰਧੀ ਮੀਡਿਆ ਨੇ ਇਸ ਮਾਮਲੇ ਨੂੰ ਲੈਕੇ ਜਦ ਆਈਲੈਟਸ ਇੰਸਟੀਚਿਊਟਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਕਿਸਾਨ ਯੂਨੀਅਨ ਜੋ ਵੀ ਇਲਜ਼ਾਮਾਤ ਲਗਾ ਰਹੀ ਹੈ ਉਹ ਬਿਲਕੁਲ ਗਲਤ ਹਨ। ਅਸੀਂ ਆਪਣੇ ਵੱਲੋਂ ਇਸ ਮਾਮਲੇ ਵਿੱਚ ਆਪਣੀ ਸਹੀ ਭੂਮਿਕਾ ਅਦਾ ਕੀਤੀ ਹੈ ਤੇ ਸਾਡੇ ਵੱਲੋਂ ਇਸ ਵਿਚ ਬਿਲਕੁਲ ਵੀ ਕੋਤਾਹੀ ਨਹੀਂ ਵਰਤੀ ਗਈ। ਅੰਦਾਜੇ ਨਾਲ ਸਮਾਂ ਦਿੱਤਾ ਜਾਂਦਾ ਹੈ ਤੇ ਫਾਈਲ ਤੇ ਵੀਜ਼ੇ ਵਿਚ ਸਮਾਂ ਤਾਂ ਲੱਗਦਾ ਹੀ ਹੈ ਕਦੇ-ਕਦੇ ਤਾਂ ਅੰਦਾਜਨ ਸਮੇਂ ਤੋਂ ਵੱਧ ਵੀ ਲੱਗ ਜਾਂਦਾ ਹੈ।