ਸਿੱਖਿਆ ਬੋਰਡ ਅੱਜ 27 ਜੂਨ ਨੂੰ ਐਲਾਨੇਗਾ 12ਵੀਂ ਜਮਾਤ ਦਾ ਨਤੀਜਾ
ਮੋਹਾਲੀ, 27 ਜੂਨ 2022 - ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਦੁਆਰਾ 12ਵੀਂ ਜਮਾਤ ਦਾ ਨਤੀਜਾ ਅੱਜ 27 ਜੂਨ 2022 ਨੂੰ ਬਾਅਦ ਦੁਪਹਿਰ 3 ਵਜੇ ਵਰਚੁਅਲ ਮੀਟਿੰਗ ਰਾਹੀਂ ਐਲਾਨਿਆ ਜਾਵੇਗਾ।
ਇਸ ਸੰਬੰਧੀ ਚੇਅਰਮੈਨ ਦੁਆਰਾ ਇਕ ਲਿੰਕ ਜਾਰੀ ਕੀਤਾ ਜਾਵੇਗਾ। ਇਸ ਲਿੰਕ 'ਤੇ ਸਬੰਧਤ ਵਿਦਿਆਰਥੀਆਂ ਦਾ ਨਤੀਜਾ 28 ਜੂਨ 2022 ਨੂੰ ਸਵੇਰੇ 10 ਵਜੇ ਤੋਂ ਬਾਅਦ ਆਈਡੀ ਰਾਹੀਂ ਉਪਲਬਧ ਹੋਵੇਗਾ।