ਪੰਜਾਬ ਪੁਲਿਸ ਦੇ ASI ਨੇ ਨੌਜਵਾਨ ਦੇ ਮਾਰੀ ਗੋਲੀ
ਬਾਬੂਸ਼ਾਹੀ ਨੈਟਵਰਕ
ਡੇਰਾਬੱਸੀ, 27 ਜੂਨ 2022- ਡੇਰਾਬੱਸੀ ਦੇ ਪਿੰਡ ਹੈਬੇਤਪੁਰ ਵਿਖੇ ਇੱਕ ਚੈਕ ਪੋਸਟ 'ਤੇ ਪੁਲਿਸ ਨੂੰ ਇੱਕ ਔਰਤ ਦੇ ਬੈਗ ਦੀ ਤਲਾਸ਼ੀ ਲੈਣ ਤੋਂ ਇਨਕਾਰ ਕਰਨ ਵਾਲੇ ਨੌਜਵਾਨਾਂ ਵੱਲੋਂ ਚੁਣੌਤੀ ਦਿੱਤੇ ਜਾਣ ਤੋਂ ਬਾਅਦ ਏਐਸਆਈ ਨੇ ਬੀਤੀ ਸ਼ਾਮ ਇੱਕ ਨੌਜਵਾਨ ਦੇ ਪੱਟ ਵਿੱਚ ਗੋਲੀ ਮਾਰ ਦਿੱਤੀ। ਨੋਜਵਾਨ ਦੀ ਪਛਾਣ ਹਿਤੇਸ਼ ਨਾਮ ਤੋਂ ਹੋਈ ਹੈ। ਪੁਲਿਸ ਅਧਿਕਾਰੀ ਅਨੁਸਾਰ ਉਸ ਨੇ ਇਹ ਗੋਲੀ ਸਵੈ-ਰੱਖਿਆ 'ਚ ਚਲਾਈ .
ਗੋਲੀ ਹਿਤੇਸ਼ ਦੇ ਪੱਟ ਵਿੱਚੋਂ ਲੰਘ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ GMCH ਸੈਕਟਰ 32 ਚੰਡੀਗੜ੍ਹ ਰੈਫਰ ਕਰ ਦਿੱਤਾ।