ਵਿੱਤ ਮੰਤਰੀ ਹਰਪਾਲ ਚੀਮਾ ਨੇ ਬਜਟ ਪੇਸ਼ ਕਰਦਿਆਂ ਕੀਤੇ ਵੱਡੇ ਐਲਾਨ, ਪੜ੍ਹੋ ਬਜਟ ਦੀ ਕਾਪੀ ਵੀ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 27 ਜੂਨ 2022- ਪੰਜਾਬ ਵਿਧਾਨ ਸਭਾ ਬਜ਼ਟ ਸੈਸ਼ਨ ਦੀ ਤੀਜੇ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਬਜਟ ਪੇਸ਼ ਕਰ ਰਹੇ ਹਨ। ਇਹ ਪੰਜਾਬ ਦਾ ਪਹਿਲਾ ਪੇਪਰਲੈੱਸ ਬਜਟ ਹੈ।
ਪੰਜਾਬ ਸਰਕਾਰ ਨੇ 2022-23 ਲਈ 1 ਲੱਖ 55 ਹਜ਼ਾਰ 860 ਕਰੋੜ ਦਾ ਬਜਟ ਪੇਸ਼ ਕੀਤਾ ਹੈ। ਇਹ ਪਿਛਲੇ ਬਜਟ ਦੇ ਮੁਕਾਬਲੇ 14 ਫੀਸਦੀ ਦਾ ਵਾਧਾ ਹੈ।
ਸਿੱਖਿਆ ਖੇਤਰ ਵਿੱਚ ਉਚੇਰੀ ਸਿੱਖਿਆ ਵਿੱਚ 16%, ਮੈਡੀਕਲ ਵਿੱਚ 57% ਅਤੇ ਤਕਨੀਕੀ ਸਿੱਖਿਆ ਵਿੱਚ 47% ਵਾਧਾ ਹੋਇਆ ਹੈ।
ਚੀਮਾ ਨੇ ਐਲਾਨ ਕੀਤਾ ਕਿ ਸੂਬੇ ਵਿੱਚ ਟੈਕਸ ਚੋਰੀ ਰੋਕਣ ਲਈ ਸਰਕਾਰ ਟੈਕਸ ਇੰਟੈਲੀਜੈਂਸ ਯੂਨਿਟ ਬਣਾਏਗੀ।
ਖੇਡਾਂ ਵਿੱਚ ਪੰਜਾਬ ਨੂੰ ਮੁੜ ਨੰਬਰ ਇਕ ਬਣਾਉਣ ਲਈ ਉੱਭਰਦੇ ਤੇ ਉੱਤਮ ਖਿਡਾਰੀਆਂ ਲਈ ਦੋ ਨਵੀਆਂ ਸਕੀਮਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਲਈ 25 ਕਰੋੜ ਰੁਪਏ ਰੱਖੇ।
ਸਰਕਾਰ ਵੱਲੋਂ ਰਾਜ ਦੇ ਹਰ ਕੋਨੇ ਨੂੰ ਕਵਰ ਕਰਦੇ ਹੋਏ ਅਗਲੇ 5 ਸਾਲਾਂ ਦੀ ਮਿਆਦ ਵਿੱਚ ਰਾਜ ਵਿੱਚ ਕੁੱਲ 25 ਮੈਡੀਕਲ ਕਾਲਜ ਬਣਾਉਣ ਵਾਲੇ 16 ਨਵੇਂ ਮੈਡੀਕਲ ਕਾਲਜ ਸਥਾਪਤ ਕਰਨ ਦਾ ਪ੍ਰਸਤਾਵ ਹੈ।
ਲੌਂਗੋਵਾਲ (ਸੁਨਾਮ) ਵਿਖੇ ਉੱਚ ਪੱਧਰੀ ਸਟੇਡੀਅਮ ਬਣੇਗਾ। ਮੌਜੂਦਾ ਸਟੇਡੀਅਮਾਂ ਨੂੰ ਅੱਪਗ੍ਰੇਡ ਕੀਤਾ ਜਾਵੇਗਾ।
ਸੰਤ ਬਾਬਾ ਅਤਰ ਸਿੰਘ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ ਸੰਗਰੂਰ ਵਿਖੇ 100 ਐਮ.ਬੀ.ਬੀ.ਐਸ. ਸੀਟਾਂ ਵਾਲਾ ਮੈਡੀਕਲ ਕਾਲਜ ਸਥਾਪਤ ਕੀਤਾ ਜਾ ਰਿਹਾ ਹੈ। ਇਸ ਲਈ ਬਜਟ ਵਿੱਚ 50 ਕਰੋੜ ਰੁਪਏ ਰੱਖੇ।
ਸਰਕਾਰ ਵੱਲੋਂ 117 ਮੁਹੱਲਾ ਕਲੀਨਿਕ ਬਣਾਏ ਜਾਣਗੇ। 15 ਅਗਸਤ 2022 ਤੱਕ 75 ਮੁਹੱਲਾ ਕਲੀਨਿਕ ਕਾਰਜਸ਼ੀਲ ਹੋ ਜਾਣਗੇ। ਇਸ ਲਈ 77 ਕਰੋੜ ਰੁਪਏ ਰੱਖੇ।
ਮੈਡੀਕਲ ਸਿੱਖਿਆ ਲਈ ₹1,033 ਕਰੋੜ ਜੋ ਕਿ ਵਿੱਤੀ ਸਾਲ 2021-22 (RE) ਨਾਲੋਂ 56.60% ਦਾ ਵਾਧਾ ਹੈ।
ਪੜ੍ਹੋ ਬਜਟ ਦੀ ਕਾਪੀ- https://drive.google.com/file/d/1sXnFMP4mVrVBu9czneGUsZZ97w1pwRCP/view?usp=sharing