ਅਮਰੀਕਾ : ਕਾਰ 'ਚ ਬੈਠੇ ਭਾਰਤੀ ਮੂਲ ਦੇ ਸਿੱਖ ਦੀ ਗੋਲੀ ਮਾਰ ਕੇ ਹੱਤਿਆ
ਨਿਊਯਾਰਕ, 27 ਜੂਨ 2022 : ਇੱਕ ਭਾਰਤੀ ਮੂਲ ਦੇ 31 ਸਾਲਾ ਵਿਅਕਤੀ ਨੂੰ ਨਿਊਯਾਰਕ ਵਿੱਚ ਉਸਦੇ ਘਰ ਤੋਂ ਬਾਹਰ ਸੜਕ ਹੇਠਾਂ ਪਾਰਕਿੰਗ ਵਿਚ ਪਾਰਕ ਕੀਤੀ SUV ਵਿੱਚ ਬੈਠੇ ਹੋਏ ਨੂੰ ਗੋਲੀ ਮਾਰ ਦਿੱਤੀ ਗਈ ਸੀ, ਮੀਡੀਆ ਰਿਪੋਰਟਾਂ ਅਨੁਸਾਰ, ਇੱਕ ਭਾਰਤੀ ਨਾਗਰਿਕ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਹੈ।
ਦੱਸਿਆ ਗਿਆ ਹੈ ਕਿ ਮ੍ਰਿਤਕ ਸਤਨਾਮ ਸਿੰਘ ਸ਼ਨੀਵਾਰ ਦੁਪਹਿਰ ਕਰੀਬ 3:46 ਵਜੇ ਕੁਈਨਜ਼ ਦੇ ਸਾਊਥ ਓਜ਼ੋਨ ਪਾਰਕ ਸੈਕਸ਼ਨ 'ਚ ਕਾਰ 'ਚ ਮ੍ਰਿਤਕ ਮਿਲਿਆ, ਜਿਸ ਦੀ ਗਰਦਨ ਅਤੇ ਧੜ 'ਤੇ ਗੋਲੀਆਂ ਲੱਗੀਆਂ ਹੋਈਆਂ ਸਨ।